ਹਿਮਾਚਲ ਪ੍ਰਦੇਸ਼ : JCB ਮਸ਼ੀਨ ਖੱਡ 'ਚ ਡਿੱਗਣ ਨਾਲ 2 ਦੀ ਮੌਤ, 6 ਜ਼ਖ਼ਮੀ
Tuesday, May 09, 2023 - 05:28 PM (IST)

ਰਾਮਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਰਾਮਪੁਰ 'ਚ ਇਕ ਜੇ.ਸੀ.ਬੀ. ਮਸ਼ੀਨ ਖੱਡ 'ਚ ਡਿੱਗਣ ਨਾਲ ਨੇਪਾਲ ਦੇ ਇਕ ਨਾਬਾਲਗ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹਾਦਸੇ 'ਚ 6 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਹਾਦਸਾ ਸੋਮਵਾਰ ਰਾਤ ਕਰੀਬ 8.30 ਵਜੇ ਉਸ ਸਮੇਂ ਹੋਇਆ, ਜਦੋਂ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਸਬ ਡਿਵੀਜਨ 'ਚ ਗੋਪਾਲਪੁਰ ਨੇੜੇ ਵਾਹਨ ਡੂੰਘੀ ਖੱਡ 'ਚ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਪੰਜਾਬ ਦੇ ਪਠਾਨਕੋਟ ਵਾਸੀ ਜੇ.ਸੀ.ਬੀ. ਆਪਰੇਟਰ ਮਨੋਜ (19) ਅਤੇ ਨੇਪਾਲ ਵਾਸੀ ਸੁਮਿਤ ਥਾਪਾ (15) ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ।