ਇੰਦੌਰ ਦੇ 2 ਭਰਾਵਾਂ ਨੇ 1,900 ਤੋਂ ਵਧੇਰੇ ਬਾਲ ਵਿਆਹ ਰੋਕ ਕੇ ਬਣਾਇਆ ਵਿਸ਼ਵ ਰਿਕਾਰਡ
Thursday, Mar 07, 2024 - 07:41 PM (IST)
ਇੰਦੌਰ (ਭਾਸ਼ਾ)- ਪੱਛਮੀ ਮੱਧ ਪ੍ਰਦੇਸ਼ ਵਿਚ ਪਿਛਲੇ 32 ਸਾਲਾਂ ਦੌਰਾਨ 1,965 ਬਾਲ ਵਿਆਹਾਂ ਨੂੰ ਰੋਕਣ ਦੇ ਇੰਦੌਰ ਦੇ ਦੋ ਭਰਾਵਾਂ ਦੇ ਦਾਅਵੇ ਦੀ ਜਾਂਚ ਕਰਨ ਤੋਂ ਬਾਅਦ ‘ਗੋਲਡਨ ਬੁੱਕ ਆਫ ਵਰਲਡ ਰਿਕਾਰਡ’ ਨੇ ਉਨ੍ਹਾਂ ਦੀ ਮੁਹਿੰਮ ਨੂੰ ਵਿਸ਼ਵ ਰਿਕਾਰਡ ਦਾ ਦਰਜਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਗੋਲਡਨ ਬੁੱਕ ਆਫ ਵਰਲਡ ਰਿਕਾਰਡ’ ਨੇ ਮਹਿੰਦਰ ਪਾਠਕ (52) ਅਤੇ ਉਸ ਦੇ ਵੱਡੇ ਭਰਾ ਦੇਵੇਂਦਰ ਕੁਮਾਰ ਪਾਠਕ (56) ਦੇ ਨਾਂ ‘ਬਾਲ ਵਿਆਹ ਰੋਕਣ ਦੀ ਸਭ ਤੋਂ ਲੰਬੀ ਮੁਹਿੰਮ’ ਦੇ ਸਿਰਲੇਖ ਨਾਲ ਵਿਸ਼ਵ ਰਿਕਾਰਡ ਦਾ ਸਰਟੀਫਿਕੇਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਕਾਲੇ ਜਾਦੂ ਦੇ ਸ਼ੱਕ 'ਚ ਬਜ਼ੁਰਗ ਨੂੰ ਬਲਦੇ ਕੋਲੇ 'ਤੇ ਨੱਚਣ ਲਈ ਕੀਤਾ ਗਿਆ ਮਜ਼ਬੂਰ
ਇੰਦੌਰ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਸਿੰਘ ਦੀ ਹਾਜ਼ਰੀ ਵਿਚ ‘ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ’ ਵੱਲੋਂ ਪਾਠਕ ਭਰਾਵਾਂ ਨੂੰ ਇਹ ਸਰਟੀਫਿਕੇਟ ਦਿੱਤਾ ਗਿਆ। ਸਰਟੀਫਿਕੇਟ ਵਿਚ ਦਰਜ ਹੈ ਕਿ ਪਾਠਕ ਭਰਾਵਾਂ ਨੇ ਲਾਅ ਇਫੋਰਸਮੈਂਟ ਏਜੰਸੀਆਂ ਦੀ ਮਦਦ ਨਾਲ 5 ਅਪ੍ਰੈਲ 1992 ਤੋਂ 26 ਫਰਵਰੀ 2024 ਤੱਕ 1,965 ਬਾਲ ਵਿਆਹ ਰੋਕੇ। ਅਧਿਕਾਰੀਆਂ ਨੇ ਦੱਸਿਆ ਕਿ ਪਾਠਕ ਭਰਾ ਬਾਲ ਵਿਆਹ ਦੇ ਖਿਲਾਫ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ‘ਲਾਡੋ ਮੁਹਿੰਮ’ ਦੇ ਫਲਾਇੰਗ ਸਕੁਐਡ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਹਮੇਸ਼ਾ ਕੁੜੀਆਂ ਦੇ ਪਰਿਵਾਰ ਵਾਲੇ ਸਮਾਜਿਕ ਬੁਰਾਈਆਂ ਅਤੇ ਗਰੀਬੀ ਕਾਰਨ ਉਨ੍ਹਾਂ ਦਾ ਬਾਲ ਵਿਆਹ ਕਰ ਦਿੰਦੇ ਹਨ ਤਾਂ ਕਈ ਵਾਰ ਕੁੜੀਆਂ ਦੇ ਘਰੋਂ ਦੌੜ ਕੇ ਪ੍ਰੇਮ ਵਿਆਹ ਕਰਨ ਦੇ ਸ਼ੱਕ ਕਾਰਨ ਵੀ ਉਨ੍ਹਾਂ ਦਾ ਬਾਲ ਵਿਆਹ ਕਰ ਦਿੱਤਾ ਜਾਂਦਾ ਹੈ। ਪਾਠਕ ਨੇ ਕਿਹਾ,''ਘੱਟ ਉਮਰ 'ਚ ਕੁੜੀਆਂ ਦਾ ਵਿਆਹ ਦਾ ਇਕ ਮੰਦਭਾਗਾ ਪਹਿਲੂ ਇਹ ਵੀ ਹੈ ਕਿ ਕਈ ਪਰਿਵਾਰ ਵਾਲੇ ਸੋਚਦੇ ਹਨ ਕਿ ਜੇਕਰ ਉਨ੍ਹਾਂ ਦੀ ਧੀ ਦਾ ਵਿਆਹ ਜਲਦੀ ਹੋ ਜਾਵੇਗਾ ਤਾਂ ਉਹ ਸਮਾਜ 'ਚ ਕੁੜੀਆਂ ਖ਼ਿਲਾਫ਼ ਵਧਦੇ ਅਪਰਾਧਾਂ ਤੋਂ ਬਚੀਆਂ ਰਹਿਣਗੀਆਂ।'' ਦੇਸ਼ 'ਚ 21 ਸਾਲ ਤੋਂ ਘੱਟ ਉਮਰ ਦੇ ਮੁੰਡੇ ਅਤੇ 18 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਵਿਆਹ ਬਾਲ ਵਿਆਹ ਦੀ ਸ਼੍ਰੇਣੀ 'ਚ ਆਉਂਦਾ ਹੈ। ਬਾਲ ਵਿਆਹ ਰੋਕੂ ਕਾਨੂੰਨ 2006 ਦੇ ਅਧੀਨ ਦੋਸ਼ੀ ਨੂੰ 2 ਸਾਲ ਤੱਕ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਦੋਵੇਂ ਸਜ਼ਾਵਾਂ ਦਾ ਪ੍ਰਬੰਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e