ਲਾਰੈਂਸ ਬਿਸ਼ਨੋਈ ਦੇ ਖ਼ਾਸ ਗੈਂਗਸਟਰ ਨੰਦੂ ਗੈਂਗ ਦੇ 2 ਸਹਿਯੋਗੀ ਐਂਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ
Friday, Jun 09, 2023 - 12:25 PM (IST)
ਨਵੀਂ ਦਿੱਲੀ- ਲਾਰੈਂਸ ਬਿਸ਼ਨੋਈ ਦੇ ਸਭ ਤੋਂ ਖ਼ਾਸ ਗੈਂਗਸਟਰ ਨੰਦੂ ਗੈਂਗ ਦੇ 2 ਸਹਿਯੋਗੀਆਂ ਨੂੰ ਦਿੱਲੀ ਦੀ ਕ੍ਰਾਈਮ ਬਰਾਂਚ ਨੇ ਐਨਕਾਊਂਟ ਤੋਂ ਬਾਅਦ ਖੰਨਾ ਸਟੇਡੀਅਮ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਨੰਦੂ ਗੈਂਗਸਟਰ ਇਸ ਸਮੇਂ ਲੰਡਨ 'ਚ ਬੈਠ ਕੇ ਪੂਰੇ ਕ੍ਰਾਈਮ ਸਿੰਡੀਕੇਟ ਨੂੰ ਆਪਰੇਟ ਕਰ ਰਿਹਾ ਹੈ। ਇਸ ਮਾਮਲੇ 'ਤੇ ਦਿੱਲੀ ਪੁਲਸ ਅੱਜ ਦੁਪਹਿਰ ਪ੍ਰੈੱਸ ਕਾਨਫਰੰਸ ਕਰੇਗੀ।