ਟੀ.ਵੀ. ਬੰਦ ਕਰਨ ਨੂੰ ਲੈ ਕੇ ਹੋਇਆ ਬਖੇੜਾ, ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ
Thursday, Nov 05, 2020 - 04:28 PM (IST)
ਦੇਹਾਤ- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇਹਾਤ ਦੇ ਸਿਕੰਦਰਾ ਖੇਤਰ 'ਚ ਨਸ਼ੇ 'ਚ ਟੱਲੀ ਨੌਜਵਾਨ ਨੇ ਟੀ.ਵੀ. ਬੰਦ ਨਹੀਂ ਕਰਨ ਤੋਂ ਨਾਰਾਜ਼ ਹੋ ਕੇ ਬਜ਼ੁਰਗ ਪਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਨਸੀਰਪੁਰ ਪਿੰਡ 'ਚ ਬਜ਼ੁਰਗ ਲਾਲਾਰਾਮ ਕਟਿਹਾਰ (80) ਫੌਜ ਤੋਂ ਸੇਵਾਮੁਕਤ ਪੁੱਤਰ ਅਸ਼ੋਕ ਕਟਿਹਾਰ ਨਾਲ ਰਹਿੰਦੇ ਸਨ। ਬੁੱਧਵਾਰ ਦੇਰ ਸ਼ਾਮ ਬਜ਼ੁਰਗ ਆਪਣੇ ਪੋਤੇ ਰਿਸ਼ਭ ਨਾਲ ਟੀ.ਵੀ. ਦੇਖ ਰਿਹਾ ਸੀ ਕਿ ਨਸ਼ੇ ਦੀ ਹਾਲਤ 'ਚ ਉਨ੍ਹਾਂ ਦਾ ਪੁੱਤਰ ਅਸ਼ੋਕ ਘਰ ਦੇ ਅੰਦਰ ਆ ਗਿਆ ਅਤੇ ਟੀ.ਵੀ. ਬੰਦ ਕਰਨ ਲਈ ਕਹਿਣ ਲੱਗਾ। ਲਾਲਾਰਾਮ ਨੇ ਥੋੜ੍ਹੀ ਦੇਰ 'ਚ ਟੀ.ਵੀ. ਬੰਦ ਕਰਨ ਦੀ ਗੱਲ ਕਹੀ ਤਾਂ ਅਸ਼ੋਕ ਆਪਣੇ ਪਿਤਾ ਨਾਲ ਲੜਨ ਲੱਗਾ ਅਤੇ ਫਿਰ ਰਿਸ਼ਭ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੂੰ ਬਚਾਉਣ ਲਈ ਬਜ਼ੁਰਗ ਲਾਲਾਰਾਮ ਅੱਗੇ ਆਏ ਅਤੇ ਅਸ਼ੋਕ ਤੋਂ ਰਿਸ਼ਭ ਨੂੰ ਦੂਰ ਹਟਾ ਦਿੱਤਾ ਪਰ ਅਸ਼ੋਕ ਦਾ ਗੁੱਸਾ ਫਿਰ ਵੀ ਸ਼ਾਂਤ ਨਹੀਂ ਹੋਇਆ। ਉਹ ਘਰ ਦੇ ਅੰਦਰ ਰੱਖੀ ਆਪਣੀ ਲਾਇਸੈਂਸੀ ਬੰਦੂਕ ਚੁੱਕ ਲਿਆਇਆ ਅਤੇ ਪਿਤਾ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ
ਗੋਲੀ ਲੱਗਦੇ ਹੀ ਖੂਨ ਨਾਲ ਲੱਥਪੱਥ ਬਜ਼ੁਰਗ ਲਾਲਾਰਾਮ ਜ਼ਮੀਨ 'ਤੇ ਡਿੱਗ ਗਿਆ। ਪਿਤਾ ਨੂੰ ਖੂਨ ਨਾਲ ਲੱਥਪੱਥ ਦੇਖ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਵੀ ਘਰ ਦੇ ਅੰਦਰ ਆ ਗਏ। ਖੂਨ ਨਾਲ ਲੱਥਪੱਥ ਲਾਲਾਰਾਮ ਨੂੰ ਦੇਖ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਗੁਆਂਢੀਆਂ ਦੇ ਸਹਿਯੋਗ ਨਾਲ ਲਾਲਾਰਾਮ ਨੂੰ ਸੀ.ਐੱਚ.ਸੀ. ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਸੁਪਰਡੈਂਟ ਅਨੂਪ ਕੁਮਾਰ ਨੇ ਦੱਸਿਆ ਕਿ ਟੀ.ਵੀ. ਬੰਦ ਕਰਨ ਨੂੰ ਲੈ ਕੇ ਬਜ਼ੁਰਗ ਲਾਲਾਰਾਮ ਦੀ ਬਹਿਸ ਪੁੱਤਰ ਅਸ਼ੋਕ ਨਾਲ ਹੋ ਗਈ ਸੀ। ਜਿਸ ਕਾਰਨ ਅਸ਼ੋਕ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਾਦਸੇ ਵਾਲੀ ਜਗ੍ਹਾ ਤੋਂ ਬੰਦੂਕ ਬਰਾਮਦ ਕਰ ਲਈ ਗਈ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ