ਰਾਜਾ ਵੜਿੰਗ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ
Saturday, Oct 03, 2026 - 06:13 PM (IST)
ਨਵੀਂ ਦਿੱਲੀ/ਚੰਡੀਗੜ੍ਹ : ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਣ ਤੋਂ ਬਾਅਦ ਪੰਜਾਬ ਇੰਚਾਰਜ ਸਚਿਨ ਪਾਇਲਟ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਜਿੱਥੇ ਉਨ੍ਹਾਂ ਨੇ ਪਰਗਟ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ, ਉਥੇ ਹੀ ਪਰਗਟ ਸਿੰਘ ਤੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਉਮੀਦ ਪ੍ਰਗਟਾਈ ਹੈ। ਰਾਜਾ ਵੜਿੰਗ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਰਾਜਾ ਮੇਰਾ ਛੋਟਾ ਭਰਾ ਹੈ। ਉਨ੍ਹਾਂ ਨੇ ਪਾਰਟੀ ਲਈ ਬਹੁਤ ਮਿਹਨਤ ਨਾਲ ਕੰਮ ਕੀਤਾ। ਚਾਰ ਸਾਲ ਤੱਕ ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕੀਤਾ ਪਰ ਹੁਣ ਸਮੇਂ ਦੇ ਨਾਲ ਬਦਲਾਅ ਜ਼ਰੂਰੀ ਸੀ, ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਰਾਜਾ ਵੜਿੰਗ ਨਿਰੰਤਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਬਿਜਲੀ ਦਾ ਬਕਾਇਆ ਬਿੱਲ ਵਸੂਲਣ ਨੂੰ ਲੈ ਕੇ ਪੈ ਗਿਆ ਰੌਲਾ, ਜਾਣੋ ਕੀ ਹੈ ਪੂਰਾ ਮਾਮਲਾ
ਅੱਗੇ ਬੋਲਦੇ ਹੋਏ ਪਾਇਲਟ ਨੇ ਕਿਹਾ ਕਿ ਪਰਗਟ ਸਿੰਘ ਸਾਡੇ ਪੁਰਾਣੇ ਆਈਕਨ ਹਨ। ਹੁਣ ਦੁੱਗਣੀ ਤਾਕਤ ਨਾਲ ਕੰਮ ਕਰਨਾ ਪਵੇਗਾ। ਉਮੀਦ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ। ਪਾਇਲਟ ਨੇ ਕਿਹਾ ਕਿ ਹੁਣ ਚੋਣਾਂ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ, ਲਿਹਾਜ਼ਾ ਪਰਗਟ ਸਿੰਘ ਟੀਮ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਦੇਣਗੇ। ਵਿਧਾਨ ਸਭਾ ਚੋਣਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਜਦਕਿ ਭਾਜਪਾ ਤਾਂ ਪੰਜਾਬ ਅੰਦਰ ਆਪਣੀ ਜ਼ਮੀਨ ਤਲਾਸ਼ਣ ਵਿਚ ਲੱਗੀ ਹੋਈ ਹੈ। ਅਸੀਂ ਬਹੁਤ ਜਲਦੀ ਚੰਡੀਗੜ੍ਹ ਤੋਂ ਕੰਪੇਨ ਸ਼ੁਰੂ ਕਰਾਂਗੇ, ਜਿਸ ਵਿਚ ਪਾਰਟੀ ਦੇ ਹਰ ਆਗੂ ਤੇ ਵਰਕਰ ਨੂੰ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਵੱਡੇ ਸ਼ਹਿਰ ਦੇ ਸਪਾ ਸੈਂਟਰ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਜਾਂਚ 'ਚ ਹੋਇਆ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
