ਸੰਨੀ ਇਨਕਲੇਵ ’ਚ ਅੱਧੀ ਰਾਤ ਨੂੰ ਮਚੀ ਹਾਹਾਕਾਰ, ਬੇਕਾਬੂ ਕਾਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ

Monday, Oct 05, 2026 - 09:02 AM (IST)

ਸੰਨੀ ਇਨਕਲੇਵ ’ਚ ਅੱਧੀ ਰਾਤ ਨੂੰ ਮਚੀ ਹਾਹਾਕਾਰ, ਬੇਕਾਬੂ ਕਾਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ

ਖਰੜ (ਰਣਬੀਰ) : ਇੱਥੋਂ ਦੀ ਪੁਰਾਣੇ ਸੰਨੀ ਇਨਕਲੇਵ ਏਰੀਆ ’ਚ ਸ਼ਨੀਵਾਰ ਅੱਧੀ ਰਾਤ ਦੇ ਕਰੀਬ ਉਸ ਵੇਲੇ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ, ਜਦ ਤੇਜ਼ ਰਫ਼ਤਾਰ ਮੋਹਾਲੀ ਰਜਿਸਟਰਡ ਗੱਡੀ ਚਾਲਕ ਨੇ ਦੇਖਦਿਆਂ ਹੀ ਦੇਖਦਿਆਂ ਕਈ ਵਾਹਨਾਂ ਨੂੰ ਇਕ ਤੋਂ ਬਾਅਦ ਇਕ ਕਰ ਟੱਕਰ ਮਾਰ ਦਿੱਤੀ। ਇਸ ਵਜ੍ਹਾ ਨਾਲ ਪੈਦਾ ਹੋਈ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਪਹਿਲਾਂ ਤਾਂ ਕਿਸੇ ਨੂੰ ਕੁਝ ਸਮਝ ਹੀ ਨਹੀਂ ਆਇਆ ਪਰ ਜਿਵੇਂ ਬਾਹਰ ਨਿਕਲ ਦੇਖਿਆ ਤਾਂ ਇਕ ਵਿਅਕਤੀ ਨੂੰ ਕੁਝ ਲੋਕ ਮਿਲ ਕੇ ਕੁੱਟ ਰਹੇ ਸਨ।

ਇਹ ਵੀ ਪੜ੍ਹੋ : ਪਿਆਕੜਾਂ ਲਈ ਵੱਡੀ ਖ਼ੁਸ਼ਖ਼ਬਰੀ; 15% ਸਸਤੇ ਹੋਣਗੇ ਦਿੱਲੀ 'ਚ ਵਿਦੇਸ਼ੀ ਪੈੱਗ

ਜਾਣਕਾਰੀ ਮੁਤਾਬਕ ਜਿਸ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਉਹ ਨਸ਼ੇ ਦੀ ਹਾਲਤ ’ਚ ਗੱਡੀ ਚਾਲਕ ਸੀ ਜਿਸ ਨੇ ਸੰਨੀ ਇਨਕਲੇਵ ’ਚ ਦਾਖਲ ਹੋਣ ਤੋਂ ਪਹਿਲਾਂ ਉਸ ਨਿੱਝਰ ਚੌਕ ਨੇੜੇ ਇਕ ਕਾਰ ਨੂੰ 2 ਵਾਰ ਟੱਕਰ ਮਾਰੀ ਸੀ। ਵਾਹਨ ਨੂੰ ਟੱਕਰ ਮਾਰਨ ਪਿਛਿਓਂ ਉਹ ਭੱਜਣ ਦੀ ਫਿਰਾਕ ’ਚ ਸੀ ਪਰ ਉਕਤ ਕਾਰ ਜਿਸ ਨੂੰ ਟੱਕਰ ਮਾਰੀ ਗਈ ਸੀ ਉਸ ’ਚ 3 ਨੌਜਵਾਨ ਸਵਾਰ ਸਨ ਜਿਨ੍ਹਾਂ ਉਸ ਦਾ ਪਿੱਛਾ ਕੀਤਾ ਤਾਂ ਉਹ ਆਪਣੀ ਕਾਰ ਸਣੇ ਨਿੱਝਰ ਚੌਕ ਤੋਂ ਪੁਰਾਣੀ ਸੰਨੀ ਇਨਕਲੇਵ ਦੇ ਅੰਦਰ ਦਾਖਲ ਹੋ ਕੇ ਨਾਲ ਹੀ ਸਥਿਤ ਸੰਨੀ ਇਨਕਲੇਵ ਪੁਲਸ ਚੌਕੀ ਵਾਲੀ ਗਲੀ ਵੱਲ ਮੁੜ ਗਿਆ। ਉੱਥੇ ਵੀ ਉਸ ਵੱਲੋਂ ਚੌਕੀ ਨੇੜੇ ਸਥਿਤ ਇਕ ਘਰ ਬਾਹਰ ਖੜੇ ਵਾਹਨਾਂ ਨੂੰ ਟੱਕਰ ਮਾਰੀ ਗਈ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ

ਹਾਦਸੇ ’ਚ ਐਡਵੋਕੇਟ ਅਵਿਨਾਸ਼ ਸ਼ਰਮਾ ਦੀ ਐਕਟਿਵਾ ਤੇ ਘਰ ਦੇ ਬਾਹਰ ਖੜੀ ਇਕ ਕਾਰ ਨੁਕਸਾਨੀ ਗਈ। ਇੱਥੇ ਹੀ ਬੱਸ ਨਹੀਂ ਉਕਤ ਕਾਰ ਚਾਲਕ ਨੇ ਅਵਿਨਾਸ਼ ਸ਼ਰਮਾ ਦੇ ਹੀ ਗੁਆਂਢ ’ਚ ਰਹਿੰਦੇ ਐਡਵੋਕੇਟ ਹੇਮਰਾਜ ਦੀ ਕਾਰ ਤੋਂ ਇਲਾਵਾ ਇਕ ਹੋਰ ਵਾਹਨ ਨੂੰ ਵੀ ਟੱਕਰ ਮਾਰੀ। ਸੂਚਨਾ ਮਿਲਦਿਆਂ ਹੀ ਪੁਲਸ ਵੀ ਮੌਕੇ ’ਤੇ ਪੁੱਜ ਗਈ ਤੇ ਉਕਤ ਗੱਡੀ ਚਾਲਕ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਜਲੰਧਰ ਵਾਸੀ ਦਿਵਯਾਂਸ਼ੂ ਵਜੋਂ ਤਸਦੀਕ ਕੀਤੀ। ਪੁਲਸ ਵੱਲੋਂ ਕਾਰ ਜੋ ਮੋਹਾਲੀ ਆਰਟੀਓ ਦਫਤਰ ਤੋਂ ਕਿਸੇ ਔਰਤ ਦੇ ਨਾ ਰਜਿਸਟਰਡ ਹੈ ’ਚੋਂ ਇੱਕ ਲੇਡਿਜ ਪਰਸ ਬਰਾਮਦ ਕੀਤਾ ਹੈ। ਉਸ ਦਾ ਪਿੱਛਾ ਕਰ ਰਹੇ ਨੌਜਵਾਨਾਂ ਨੇ ਦੱਸਿਆ ਕਿ ਹਾਦਸੇ ਪਿੱਛੋਂ ਵਿਅਕਤੀ ਨੇ ਆਪਣਾ ਪਰਸ ਤੇ ਮੋਬਾਈਲ ਫੋਨ ਆਪਣੇ ਹੀ ਇਕ ਸਾਥੀ ਜੋ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਦੇ ਹਵਾਲੇ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ ਹੋਵੇਗੀ ਪੈਸੇ ਦੀ ਵਰਖਾ

ਪੁਲਸ ਨੇ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਉਸ ਕੋਲ ਮੌਜੂਦ ਕਾਰ ਦੀ ਜਦੋਂ ਸਾਰੀ ਡਿਟੇਲ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਾਹਨ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਕਰੀਬ ਦਰਜਨ ਦੇ ਕਰੀਬ ਚਲਾਨ ਪੈਂਡਿੰਗ ਸਨ ਜਿਨਾਂ ਦੀ ਕੁੱਲ ਰਾਸ਼ੀ 45000 ਹਜ਼ਾਰ ਦੇ ਲਗਭਗ ਬਣਦੀ ਹੈ। ਇਸ ਤੋਂ ਸਾਫ ਕਿ ਮੁਲਜ਼ਮ ਗੱਡੀ ਚਾਲਕ ਲੰਬੇ ਸਮੇਂ ਤੋਂ ਬੇਫ਼ਿਕਰ ਹੋ ਸੜਕਾਂ ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਾ ਆ ਰਿਹਾ ਸੀ। ਪੁਲਸ ਨੇ ਫਿਲਹਾਲ ਵੱਖ-ਵੱਖ ਥਾਵਾਂ ਤੋਂ ਉਸ ਵਲੋਂ ਅੰਜਾਮ ਹਾਦਸੇ ਦੀਆਂ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News