ਇੰਜਣ ''ਚ ਅੱਗ ਲੱਗਣ ਦੇ ਖਦਸ਼ੇ ਮਗਰੋਂ ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦੀ ਕੋਲਕਾਤਾ ''ਚ ਐਮਰਜੈਂਸੀ ਲੈਂਡਿੰਗ
Wednesday, Feb 04, 2026 - 04:43 PM (IST)
ਕੋਲਕਾਤਾ: ਕਾਠਮੰਡੂ ਤੋਂ ਇਸਤਾਂਬੁਲ ਜਾ ਰਹੀ ਤੁਰਕੀ ਏਅਰਲਾਈਨਜ਼ ਦੀ ਇਕ ਉਡਾਣ ਨੂੰ ਮੰਗਲਵਾਰ ਨੂੰ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ (NSCBI) ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿਚ ਉਤਾਰਨਾ ਪਿਆ।
Kolkata Airport | Full emergency landing of Turkish 727, from Kathmandu to Istanbul at Kolkata airport. The Captain informed Kolkata ATC about a possible fire on the right engine. The aircraft is at Kolkata airport now. An inspection is going on. https://t.co/tMDpuMNJn3 pic.twitter.com/UYyE2JR7jI
— ANI (@ANI) February 4, 2026
ਜਹਾਜ਼ ਦੇ ਪਾਇਲਟ ਨੇ ਸੱਜੇ ਇੰਜਣ ਵਿੱਚ ਅੱਗ ਲੱਗਣ ਦੀ ਸੰਭਾਵਨਾ ਬਾਰੇ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਸੂਚਿਤ ਕੀਤਾ ਸੀ। ਜਹਾਜ਼ ਦੁਪਹਿਰ 14:49 ਵਜੇ ਸੁਰੱਖਿਅਤ ਰੂਪ ਵਿੱਚ ਹਵਾਈ ਅੱਡੇ 'ਤੇ ਉਤਰਿਆ। ਇਸ ਜਹਾਜ਼ 'ਚ 236 ਯਾਤਰੀ ਸਵਾਰ ਸਨ।
ਜਹਾਜ਼ ਇਸ ਸਮੇਂ ਕੋਲਕਾਤਾ ਹਵਾਈ ਅੱਡੇ 'ਤੇ ਹੀ ਖੜ੍ਹਾ ਹੈ। ਹਵਾਈ ਅੱਡੇ ਦੇ ਡਾਇਰੈਕਟਰ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਤਕਨੀਕੀ ਜਾਂਚ (Technical Inspection) ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
