ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ''ਡਬਲ ਇੰਜਣ'' ਸਰਕਾਰ ਦੀ ਤਾਕਤ : ਰੇਖਾ ਗੁਪਤਾ

Tuesday, Apr 14, 2026 - 03:36 PM (IST)

ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ''ਡਬਲ ਇੰਜਣ'' ਸਰਕਾਰ ਦੀ ਤਾਕਤ : ਰੇਖਾ ਗੁਪਤਾ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਦਿੱਲੀ-ਦੇਹਰਾਦੂਨ ਹਾਈਵੇਅ ਦੇ ਉਦਘਾਟਨ 'ਚ ਹਿੱਸਾ ਲਿਆ ਅਤੇ ਕਿਹਾ ਕਿ ਦੋਵੇਂ ਸ਼ਹਿਰਾਂ ਵਿਚਾਲੇ ਯਾਤਰਾ ਦਾ ਸਮਾਂ 6 ਘੰਟੇ ਤੱਕ ਘੱਟ ਕੇ ਲਗਭਗ ਢਾਈ ਘੰਟੇ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ,''ਇਹ 'ਡਬਲ ਇੰਜਣ' ਸਰਕਾਰ ਦੀ ਤਾਕਤ ਹੈ। ਦਿੱਲੀ ਲਗਾਤਾਰ ਬਿਹਤਰ ਵਿਕਾਸ ਵੱਲ ਵਧ ਰਹੀ ਹੈ। ਪਿਛਲੇ ਸਾਲ ਕੇਂਦਰ ਨੇ ਦਿੱਲੀ 'ਚ ਲਗਭਗ 1.25 ਲੱਖ ਕਰੋੜ ਰੁਪਏ ਦੇ ਸੜਕ ਬੁਨਿਆਦੀ ਢਾਂਚੇ ਪ੍ਰਾਜੈਕਟ ਪੂਰੇ ਕੀਤੇ।'' 6 ਲੇਨ ਵਾਲਾ 213 ਕਿਲੋਮੀਟਰ ਲੰਬਾ ਦਿੱਲੀ-ਦੇਹਾਰਦੂਨ ਆਰਥਿਕ ਗਲਿਆਰਾ 12,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਕ ਅਧਿਕਾਰਤ ਬਿਆਨ ਅਨੁਸਾਰ, ਇਹ ਗਲਿਆਰਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਹੋ ਕੇ ਲੰਘਦਾ ਹੈ ਅਤੇ ਇਸ ਨਾਲ ਦਿੱਲੀ ਅਤੇ ਦੇਹਰਾਦੂਨ ਵਿਚਾਲੇ ਯਾਤਰਾ ਦਾ ਸਮਾਂ 6 ਘੰਟੇ ਤੋਂ ਘੱਟ ਕੇ ਲਗਭਗ ਢਾਈ ਘੰਟੇ ਹੋ ਜਾਵੇਗਾ।

ਗੁਪਤਾ ਨੇ ਕਿਹਾ ਕਿ ਦਿੱਲੀ ਦੀਆਂ ਕਈ ਸੜਕਾਂ ਨੂੰ ਮੁੜ  ਵਿਕਾਸ ਪ੍ਰਾਜੈਕਟਾਂ ਲਈ ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ (ਐੱਨਐੱਚਏਆਈ) ਨੂੰ ਸੌਂਪ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 'ਯਮੁਨਾ ਪਾਰ' ਖੇਤਰਾਂ 'ਚ ਵਿਕਾਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ,''ਯਮੁਨਾ ਪਾਰ ਖੇਤਰ ਅਣਦੇਖਿਆ ਰਿਹਾ ਹੈ। ਪਿਛਲੇ ਇਕ ਸਾਲ 'ਚ ਇਸ ਖੇਤਰ 'ਚ ਵਿਕਾਸ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਇਸ ਨਾਲ ਇਸ ਖੇਤਰ 'ਚ ਅਤੇ ਕਈ ਹੋਰ ਖੇਤਰਾਂ ਨੂੰ ਵੀ ਲਾਭ ਮਿਲੇਗਾ ਅਤੇ ਲੋਕਾਂ ਲਈ ਨਵੇਂ ਮੌਕੇ ਪੈਦਾ ਹੋਣਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News