ਹਕੀਮਪੁਰ ਨੇੜੇ ਅੱਗ ਲੱਗਣ ਕਾਰਨ ਖੜ੍ਹੀ ਕਣਕ ਤੇ ਨਾੜ ਸੜ੍ਹ ਕੇ ਸੁਆਹ

Thursday, Apr 16, 2026 - 01:32 PM (IST)

ਹਕੀਮਪੁਰ ਨੇੜੇ ਅੱਗ ਲੱਗਣ ਕਾਰਨ ਖੜ੍ਹੀ ਕਣਕ ਤੇ ਨਾੜ ਸੜ੍ਹ ਕੇ ਸੁਆਹ

ਮੁਕੰਦਪੁਰ (ਸੁਖਜਿੰਦਰ ਸਿੰਘ)-ਵਿਸਾਖੀ ਦਾ ਦਿਹਾੜਾ ਆਉਂਦਿਆਂ ਹੀ ਕਿਸਾਨ ਦੀਆਂ ਖ਼ੁਸ਼ੀਆਂ ਤੇ ਆਸਾਂ ਉਮੀਦਾਂ ਨੂੰ ਫਲ ਲੱਗਣ ਵਾਲਾ ਹੁੰਦਾ ਪਰ ਅਚਾਨਕ ਜਦੋਂ ਕੋਈ ਬਿਪਤਾ ਆ ਜਾਵੇ ਤਾਂ ਉਸ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨਸ਼ਟ ਹੋ ਕੇ ਉਸ ਦੀਆਂ ਸਧਰਾਂ ਅਤੇ ਖ਼ੁਸ਼ੀਆਂ ਨੂੰ ਵੀ ਨਾਲ ਹੀ ਲੈ ਜਾਂਦੀ ਹੈ। ਅਜਿਹਾ ਕੁਝ ਵਾਪਰਿਆ ਪਿੰਡ ਹਕੀਮਪੁਰ ਦੇ ਭੁਪਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਾਲ ਜਿਸ ਦੀ ਏਕੜ ਤੋਂ ਜ਼ਿਆਦਾ ਖੜ੍ਹੀ ਕਣਕ ਦੀ ਫ਼ਸਲ ਨਾੜ ਨੂੰ ਅੱਗ ਲੱਗਣ ਕਾਰਨ ਸੜ੍ਹ ਕੇ ਸੁਆਹ ਹੋ ਗਈ। 

ਇਹ ਵੀ ਪੜ੍ਹੋ: ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ ਤਸਵੀਰਾਂ

ਅੱਗ ਲੱਗਣ ਦਾ ਕਾਰਨ ਰਸਤੇ ਲਾਗਿਓਂ ਲੰਘਦੀ 24 ਘੰਟੇ ਦੀ ਬਿਜਲੀ ਸਪਲਾਈ ਚੋਂ ਅੱਗ ਅਤੇ ਚੰਗਿਆੜੇ ਨਿਕਲਣ ਕਾਰਨ ਪਤਾ ਲੱਗਾ ਹੈ।  ਗਨੀਮਤ ਇਹ ਰਹੀ ਕਿ ਵਿਸਾਖੀ ਦੇ ਪੁਰਬ ਤੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਇਕੱਤਰ ਹੋਏ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਟਰੈਕਟਰਾਂ ਟਰਾਲੀਆਂ ਅਤੇ ਕੰਬਾਈਨ ਲਿਆ ਕੇ ਅੱਗ ’ਤੇ ਕਾਬੂ ਪਾਇਆ ਅਤੇ ਹੋਰ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ। ਅੱਗ ’ਤੇ ਕਾਬੂ ਪਾਉਣਾ ਚੜ੍ਹਦੇ ਪਾਸੇ ਗੰਨੇ ਦਾ ਖੇਤ ਹੋਣ ਕਰਕੇ ਵੀ ਸੁਖਾਲਾ ਹੋ ਗਿਆ। ਮੁਕੰਦਪੁਰ ਪੁਲਸ ਵੱਲੋਂ ਮੌਕੇ ’ਤੇ ਜਾਇਜ਼ਾ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਹੈਰਾਨ ਕਰੇਗੀ ਜਲੰਧਰ ਦੀ ਲੁੱਟ ਦੀ ਵੀਡੀਓ! ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News