ਜੰਗਬੰਦੀ ਮਗਰੋਂ Good News ! 15,400 ਟਨ LPG ਲੈ ਕੇ ਭਾਰਤ ਪਹੁੰਚਿਆ ਇਕ ਹੋਰ ਜਹਾਜ਼
Thursday, Apr 09, 2026 - 11:50 AM (IST)
ਠਾਣੇ- ਪੱਛਮੀ ਏਸ਼ੀਆ 'ਚ ਜਾਰੀ ਸੰਘਰਸ਼ ਵਿਚਾਲੇ ਭਾਰਤੀ ਝੰਡੇ ਵਾਲਾ ਇਕ ਜਹਾਜ਼ ਹੋਰਮੁਜ਼ ਨੂੰ ਸੁਰੱਖਿਅਤ ਰੂਪ ਨਾਲ ਪਾਰ ਕਰ ਕੇ 15,400 ਟਨ ਐੱਲਪੀਜੀ ਨਾਲ ਨਵੀਂ ਮੁੰਬਈ ਸਥਿਤ ਜਵਾਹਰਲਾਲ ਨਹਿਰੂ ਬੰਦਰਗਾਹ ਅਥਾਰਟੀ (ਜੇਐੱਨਪੀਏ) ਪਹੁੰਚ ਗਿਆ ਹੈ। ਜੇਐੱਨਪੀਏ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਦਰਗਾਹ ਅਥਾਰਟੀ ਨੇ ਇਕ ਬਿਆਨ 'ਚ ਕਿਹਾ,''ਜੇਐੱਨਪੀਏ ਨੇ ਭਾਰਤੀ ਝੰਡੇ ਵਾਲੇ ਐੱਲਪੀਜੀ ਜਹਾਜ਼ 'ਗ੍ਰੀਨ ਆਸ਼ਾ' ਦਾ ਅੱਜ ਸਵਾਗਤ ਕੀਤਾ। ਇਸ ਜਹਾਜ਼ ਨੇ ਹੋਰਮੁਜ਼ ਨੂੰ ਸਫ਼ਲਤਾਪੂਰਵਕ ਪਾਰ ਕੀਤਾ ਅਤੇ ਬੀਪੀਸੀਐੱਲ-ਆਈਓਸੀਐੱਲ ਵਲੋਂ ਸੰਚਾਲਿਤ ਜੇਐੱਨਪੀਏ ਦੇ 'ਲਿਕੁਇਡ ਬਰਥ' 'ਤੇ ਲੰਗਰ ਸੁੱਟਿਆ।''
ਬਿਆਨ ਅਨੁਸਾਰ, ਇਹ ਘਟਨਾਕ੍ਰਮ ਅਹਿਮ ਹੈ, ਕਿਉਂਕਿ ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਹੋਰਮੁਜ਼ ਪਾਰ ਕਰ ਕੇ ਜੇਐੱਨਪੀਏ ਪੁੰਚਣ ਵਾਲਾ ਇਹ ਪਹਿਲਾ ਅਜਿਹਾ ਜਹਾਜ਼ ਹੈ। ਜਹਾਜ਼ 15,4000 ਟਨ ਐੱਲਪੀਜੀ ਲੈ ਕੇ ਪਹੁੰਚਿਆ। ਅਥਾਰਟੀ ਨੇ ਕਿਹਾ,''ਜਹਾਜ਼, ਉਸ 'ਤੇ ਲੱਦਿਆ ਮਾਲ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਇਹ ਆਮਦ ਜਟਿਲ ਭੂ-ਰਾਜਨੀਤਕ ਵਿਚਾਲੇ ਵੀ ਸਮੁੰਦਰੀ ਸੰਚਾਲਨ ਦੀ ਕੁਸ਼ਲਤਾ ਨੂੰ ਦਰਸਾਉਂਦੀ ਹੈ ਅਤੇ ਦੇਸ਼ ਲਈ ਜ਼ਰੂਰੀ ਐੱਲਪੀਜੀ ਦੀ ਲਗਾਤਾਰ ਸਪਲਾਈ ਯਕੀਨੀ ਕਰਨਾ ਹੈ।'' ਅਧਿਕਾਰੀਆਂ ਅਨੁਸਾਰ, ਜੇਐੱਨਪੀਏ ਦੇਸ਼ ਦੇ ਮੁੱਖ ਬੰਦਰਗਾਹਾਂ 'ਚੋਂ ਇਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
