ਦੁਬਈ ਤੋਂ ਕਾਠਮੰਡੂ ਜਾ ਰਹੀ ਫਲਾਈਟ ਦੀ ਲਖਨਊ ’ਚ ਐਮਰਜੈਂਸੀ ਲੈਂਡਿੰਗ, 154 ਯਾਤਰੀ ਸਨ ਸਵਾਰ

Sunday, Apr 12, 2026 - 07:32 AM (IST)

ਦੁਬਈ ਤੋਂ ਕਾਠਮੰਡੂ ਜਾ ਰਹੀ ਫਲਾਈਟ ਦੀ ਲਖਨਊ ’ਚ ਐਮਰਜੈਂਸੀ ਲੈਂਡਿੰਗ, 154 ਯਾਤਰੀ ਸਨ ਸਵਾਰ

ਲਖਨਊ (ਭਾਸ਼ਾ) - ਦੁਬਈ ਤੋਂ ਕਾਠਮੰਡੂ ਜਾ ਰਹੀ ਇਕ ਫਲਾਈਟ ਨੂੰ ਈਂਧਨ ਘੱਟ ਹੋਣ ਦੇ ਖਦਸ਼ੇ ਕਾਰਨ ਸ਼ਨੀਵਾਰ ਸਵੇਰੇ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਏਅਰਪੋਰਟ ’ਤੇ ਡਾਇਵਰਟ ਕਰ ਕੇ ਸੁਰੱਖਿਅਤ ਲੈਂਡਿੰਗ ਕਰਾਈ ਗਈ। ਏਅਰਪੋਰਟ ਸੂਤਰਾਂ ਅਨੁਸਾਰ ਫਲਾਈ ਦੁਬਈ ਦੀ ਫਲਾਈਟ (ਐੱਫ. ਜ਼ੈੱਡ.-1133) 154 ਯਾਤਰੀਆਂ ਨੂੰ ਲੈ ਕੇ ਦੁਬਈ ਤੋਂ ਕਾਠਮੰਡੂ ਜਾ ਰਹੀ ਸੀ। ਇਸੇ ਦੌਰਾਨ ਪਾਇਲਟ ਨੂੰ ਈਂਧਨ ਪੱਧਰ ਘੱਟ ਹੋਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਸ ਨੇ ਲਖਨਊ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਤੋਂ ਐਮਰਜੈਂਸੀ ਲੈਂਡਿੰਗ ਦੀ ਮਨਜ਼ੂਰੀ ਮੰਗੀ। 

ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਏ. ਟੀ. ਸੀ. ਨੇ ਪਹਿਲ ਦਿੰਦੇ ਹੋਏ ਤੁਰੰਤ ਮਨਜ਼ੂਰੀ ਪ੍ਰਦਾਨ ਕੀਤੀ। ਇਸ ਤੋਂ ਬਾਅਦ ਜਹਾਜ਼ ਨੂੰ ਪੂਰੀ ਸੁਰੱਖਿਆ ਵਿਵਸਥਾ ਵਿਚਾਲੇ ਰਨਵੇਅ ’ਤੇ ਸੁਰੱਖਿਅਤ ਉਤਾਰਿਆ ਗਿਆ। ਲੈਂਡਿੰਗ ਦੌਰਾਨ ਏਅਰਪੋਰਟ ’ਤੇ ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਨੂੰ ਅਲਰਟ ’ਤੇ ਰੱਖਿਆ ਗਿਆ। ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਪਾਰਕਿੰਗ ਬੇਅ ਵਿਚ ਖੜ੍ਹਾ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਫਿਲਹਾਲ ਜਹਾਜ਼ ਦੇ ਅੰਦਰ ਹੀ ਸੁਰੱਖਿਅਤ ਰੱਖਿਆ ਗਿਆ। ਏਅਰਪੋਰਟ ਪ੍ਰਸ਼ਾਸਨ ਦੇ ਅਨੁਸਾਰ ਤਕਨੀਕੀ ਟੀਮ ਵੱਲੋਂ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਈਂਧਨ ਭਰਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕਾਠਮੰਡੂ ਲਈ ਰਵਾਨਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ - ਗਾਲ੍ਹ ਕੱਢਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, ਇਸ ਪਿੰਡ ਦੀ ਪੰਚਾਇਤ ਨੇ ਲਿਆ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News