ਜਲੰਧਰ ਦੇ ਪਾਸ਼ ਇਲਾਕੇ ''ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
Thursday, Apr 16, 2026 - 04:13 PM (IST)
ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਦੇ ਗੋਲ ਮਾਰਕੀਟ 'ਚ ਇਕ ਮਾਲ ਦੇ ਬਾਹਰ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਸਾਬਕਾ ਕੌਂਸਲਰ ਰੋਹਨ ਸਹਿਗਲ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਸਥਿਤ ਮਾਲ ਦੇ ਬਾਹਰ ਲੱਗੀ। ਦਰਅਸਲ ਮਾਲ ਦੇ ਬਾਹਰ ਲੱਗੇ ਆਊਟਡੋਰ ਏ. ਸੀ. ਯੂਨਿਟਾਂ ਨੂੰ ਅੱਗ ਲੱਗ ਗਈ। ਇਸ ਘਟਨਾ ਨੇ ਕਾਫ਼ੀ ਨੁਕਸਾਨ ਪਹੁੰਚਾਇਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਇਕ ਰਾਹਗੀਰ ਨੇ ਅੱਗ ਨੂੰ ਆਊਟਡੋਰ ਏ. ਸੀ. ਯੂਨਿਟ 'ਚ ਫੈਲਦੇ ਵੇਖਿਆ। ਉਹ ਤੁਰੰਤ ਮਾਲ ਗਿਆ ਅਤੇ ਸਟਾਫ਼ ਨੂੰ ਅੱਗ ਬਾਰੇ ਸੂਚਿਤ ਕੀਤਾ, ਜਿਸ ਨੂੰ ਮਾਲ ਸਟਾਫ਼ ਨੇ ਫਾਇਰ ਸੇਫਟੀ ਸਿਸਟਮ ਦੀ ਵਰਤੋਂ ਕਰਕੇ ਕਾਬੂ ਕੀਤਾ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ
ਦੱਸਿਆ ਜਾ ਰਿਹਾ ਹੈ ਕਿ ਏ. ਸੀ. ਆਊਟਲੈੱਟ ਦੇ ਹੇਠਾਂ ਦਰੱਖਤਾਂ ਦੀਆਂ ਟਾਹਣੀਆਂ ਪਈਆਂ ਸਨ। ਕਿਸੇ ਨੇ ਟਾਹਣੀਆਂ ਨੂੰ ਅੱਗ ਲਗਾ ਦਿੱਤੀ। ਅੱਗ ਬਾਹਰੀ ਏ. ਸੀ. ਆਊਟਲੈੱਟ 'ਚ ਫੈਲ ਗਈ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ। ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਇਕ ਰਾਹਗੀਰ ਨੇ ਆਪਣੀ ਕਾਰ ਉੱਥੇ ਪਾਰਕ ਕੀਤੀ ਸੀ। ਗਨੀਮਤ ਇਹ ਰਹੀ ਕਿ ਘਟਨਾ ਤੋਂ ਪਹਿਲਾਂ ਉਸ ਨੇ ਕਾਰ ਉਥੋਂ ਹਟਾ ਲਈ ਸੀ, ਨਹੀਂ ਤਾਂ ਹਾਦਸੇ ਵਿਚ ਕਾਰ ਨੂੰ ਵੀ ਨੁਕਸਾਨ ਪਹੁੰਚਣਾ ਸੀ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਮਾਲ ਦੇ ਸੰਚਾਲਕਾਂ ਨੇ ਇਸ ਸਬੰਧੀ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ! ਹੈਰਾਨ ਕਰੇਗੀ ਜਲੰਧਰ 'ਚ ਹੋਈ ਲੁੱਟ ਦੀ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
