ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ ਦੌਰਾਨ ਹੋਇਆ ਅਸੰਤੁਲਿਤ

Wednesday, Apr 15, 2026 - 02:09 PM (IST)

ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ ਦੌਰਾਨ ਹੋਇਆ ਅਸੰਤੁਲਿਤ

ਐਮਸਟਰਡਮ (ਨੀਦਰਲੈਂਡ): ਐਮਸਟਰਡਮ ਦੇ ਸ਼ਿਫੋਲ ਹਵਾਈ ਅੱਡੇ 'ਤੇ ਉਸ ਸਮੇਂ ਇਕ ਭਿਆਨਕ ਹਾਦਸਾ ਹੋਣੋਂ ਟਲ ਗਿਆ ਜਦੋਂ ਕੁਵੈਤ ਏਅਰਵੇਜ਼ ਦਾ ਇਕ ਬੋਇੰਗ 777-300ER ਜਹਾਜ਼ ਲੈਂਡਿੰਗ ਦੌਰਾਨ ਬੇਕਾਬੂ ਹੋਣ ਦੀ ਸਥਿਤੀ ਵਿੱਚ ਪਹੁੰਚ ਗਿਆ। ਤਕਨੀਕੀ ਵਿਸ਼ਲੇਸ਼ਣ ਅਨੁਸਾਰ ਇਹ ਜਹਾਜ਼ ਲੈਂਡਿੰਗ ਦੇ ਸਮੇਂ ਹਵਾ ਵਿੱਚ ਹੀ ਰੁਕਣ (ਸਟਾਲ) ਦੇ ਬੇਹੱਦ ਕਰੀਬ ਆ ਗਿਆ ਸੀ, ਜਿਸ ਨਾਲ ਸੈਂਕੜੇ ਮੁਸਾਫਰਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਪਰ ਇਹ ਘਟਨਾ ਕਦੋਂ ਵਾਪਰੀ, ਇਸ ਬਾਰੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ।

 

 ਪੜ੍ਹੋ ਇਹ ਅਹਿਮ ਖ਼ਬਰ- ''ਸਾਨੂੰ ਨਹੀਂ ਚਾਹੀਦਾ ਅਜਿਹਾ ਪੋਪ..!'' ਟਰੰਪ ਨੇ ਮੁੜ ਵਿੰਨ੍ਹਿਆ ਨਿਸ਼ਾਨਾ

ਪਾਇਲਟ ਦੀ ਗਲਤੀ ਕਾਰਨ ਵਾਪਰੀ ਘਟਨਾ 

ਘਟਨਾ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਨੂੰ ਰਨਵੇਅ 'ਤੇ ਉਤਾਰਨ ਸਮੇਂ ਪਾਇਲਟਾਂ ਨੇ ਜਹਾਜ਼ ਦੇ ਅਗਲੇ ਹਿੱਸੇ ਨੂੰ ਬਹੁਤ ਜ਼ਿਆਦਾ ਉਚਾਈ 'ਤੇ ਹੀ ਉੱਪਰ ਚੁੱਕ ਦਿੱਤਾ ਸੀ। ਇਸ ਗਲਤੀ ਕਾਰਨ ਜਹਾਜ਼ ਦੀ ਰਫ਼ਤਾਰ ਬਹੁਤ ਜ਼ਿਆਦਾ ਘਟ ਗਈ ਅਤੇ ਉਹ ਤੇਜ਼ੀ ਨਾਲ ਹੇਠਾਂ ਵੱਲ ਡਿੱਗਣ ਲੱਗਾ। ਇਸ ਨਾਜ਼ੁਕ ਮੌਕੇ 'ਤੇ ਜਹਾਜ਼ ਵਿੱਚ ਲੱਗੇ ਆਧੁਨਿਕ 'ਟੇਲ-ਸਟ੍ਰਾਈਕ ਪ੍ਰੋਟੈਕਸ਼ਨ ਸਿਸਟਮ' ਨੇ ਤੁਰੰਤ ਕੰਮ ਕੀਤਾ। ਇਸ ਪ੍ਰਣਾਲੀ ਨੇ ਜਹਾਜ਼ ਦੇ ਅਗਲੇ ਹਿੱਸੇ ਨੂੰ ਹੋਰ ਉੱਪਰ ਜਾਣ ਤੋਂ ਰੋਕ ਦਿੱਤਾ, ਜਿਸ ਕਾਰਨ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾਉਣ ਤੋਂ ਬਚ ਗਿਆ ਅਤੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਸਕੀ। ਜੇਕਰ ਇਹ ਪ੍ਰਣਾਲੀ ਸਮੇਂ ਸਿਰ ਕੰਮ ਨਾ ਕਰਦੀ, ਤਾਂ ਜਹਾਜ਼ ਹਾਦਸਾਗ੍ਰਸਤ ਹੋ ਸਕਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News