ਜੰਮੂ-ਕਸ਼ਮੀਰ: ਖਾਲੀ ਸਿਲੰਡਰਾਂ ਨਾਲ ਲੱਦਿਆ ਟਰੱਕ ਖੱਡ ''ਚ ਡਿੱਗਿਆ, 2 ਦੀ ਮੌਤ

Monday, Dec 26, 2022 - 05:00 PM (IST)

ਜੰਮੂ-ਕਸ਼ਮੀਰ: ਖਾਲੀ ਸਿਲੰਡਰਾਂ ਨਾਲ ਲੱਦਿਆ ਟਰੱਕ ਖੱਡ ''ਚ ਡਿੱਗਿਆ, 2 ਦੀ ਮੌਤ

ਜੰਮੂ- ਖਾਲੀ ਗੈਸ ਸਿਲੰਡਰਾਂ ਨਾਲ ਲੱਦਿਆ ਇਕ ਟਰੱਕ ਸੋਮਵਾਰ ਯਾਨੀ ਕਿ ਅੱਜ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਡੂੰਘੀ ਖੱਡ 'ਚ ਜਾ ਡਿੱਗਿਆ। ਇਸ ਹਾਦਸੇ 'ਚ ਟਰੱਕ ਡਰਾਈਵਰ ਅਤੇ ਉਸ ਦੇ ਸਹਾਇਕ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਤੜਕੇ ਕਰੀਬ 4 ਵਜੇ ਰਾਮਬਨ ਜ਼ਿਲ੍ਹੇ ਦੇ ਬੇਟ੍ਰੀ ਚੇਸ਼ਮਾ ਦੇ ਨੇੜੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਟਰੱਕ ਖਾਲੀ ਸਿਲੰਡਰਾਂ ਨੂੰ ਭਰਾਉਣ ਲਈ ਜੰਮੂ ਜਾ ਰਿਹਾ ਸੀ। 

ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਦੱਖਣੀ ਕਸ਼ਮੀਰ ਵਿਚ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਵਾਸੀ ਟਰੱਕ ਡਰਾਈਵਰ ਇਲਿਆਸ ਅਹਿਮਦ ਖਟਾਨਾ ਅਤੇ ਸਹਾਇਕ ਸਮੀਹ ਅਹਿਮਦ ਮ੍ਰਿਤਕ ਮਿਲੇ। ਅਧਿਕਾਰੀ ਮੁਤਾਬਕ ਲਾਸ਼ਾਂ ਨੂੰ ਖੱਡ ਵਿਚੋਂ ਬਾਹਰ ਕੱਢਿਆ ਗਿਆ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ।


author

Tanu

Content Editor

Related News