50 ਮੀਟਰ ਡੂੰਘੀ ਖੱਡ ''ਚ ਡਿੱਗਿਆ ਟਰੱਕ, 8 ਲੋਕਾਂ ਦੀ ਮੌਤ
Wednesday, Jan 22, 2025 - 10:49 AM (IST)
ਯੇਲਾਪੁਰਾ- ਬੁੱਧਵਾਰ ਸਵੇਰੇ ਇਕ ਟਰੱਕ ਦੇ 50 ਮੀਟਰ ਡੂੰਘੀ ਖੱਡ 'ਚ ਡਿੱਗਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਕਰਨਾਟਕ 'ਚ ਵਾਪਰਿਆ। ਉੱਤਰ ਕੰਨੜ ਦੇ ਪੁਲਸ ਸੁਪਰਡੈਂਟ (ਐੱਸਪੀ) ਐੱਮ. ਨਾਰਾਇਣ ਨੇ ਦੱਸਿਆ ਕਿ ਸਾਰੇ ਪੀੜਤ ਫਲ ਵਪਾਰੀ ਸਨ ਅਤੇ ਸਾਵਨੂਰ ਤੋਂ ਯੇਲਾਪੁਰਾ ਮੇਲੇ 'ਚ ਫਲ ਵੇਚਣ ਲਈ ਜਾ ਰਹੇ ਸਨ। ਸਾਵਨੂਰ-ਹੁਬਲੀ ਮਾਰਗ 'ਤੇ ਜੰਗਲੀ ਖੇਤਰ ਤੋਂ ਲੰਘਣ ਦੌਰਾਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਠੰਡ ਕਾਰਨ ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਨਾਰਾਇਣ ਨੇ ਦੱਸਿਆ,''ਸਵੇਰੇ ਕਰੀਬ 5.30 ਵਜੇ ਟਰੱਕ ਡਰਾਈਵਰ ਨੇ ਦੂਜੇ ਵਾਹਨ ਨੂੰ ਜਗ੍ਹਾ ਦੇਣ ਦੀ ਕੋਸ਼ਿਸ਼ 'ਚ ਟਰੱਕ ਨੂੰ ਖੱਬੇ ਪਾਸੇ ਮੋੜਿਆ ਸੀ ਪਰ ਵਾਹਨ ਜ਼ਿਆਦਾ ਮੁੜਣ ਕਾਰਨ ਕਰੀਬ 50 ਮੀਟਰ ਡੂੰਘੀ ਖੱਡ 'ਚ ਜਾ ਡਿੱਗਿਆ।'' ਉਨ੍ਹਾਂ ਕਿਹਾ ਕਿ ਸੜਕ 'ਤੇ ਖੱਡ ਵੱਲ ਕੋਈ ਸੁਰੱਖਿਆ ਕੰਧ ਨਹੀਂ ਹੈ। ਅਧਿਕਾਰੀ ਨੇ ਦੱਸਿਆ,''8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹੁਬਲੀ ਦੇ ਕਰਨਾਟਕ ਮੈਡੀਕਲ ਕਾਲਜ ਅਤੇ ਖੋਜ ਸੰਸਥਾ (ਕੇਆਈਐੱਮਐੱਸ) ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8