ਬੇਕਾਬੂ ਹੋ ਕੇ ਡੂੰਘੀ ਖੱਡ ''ਚ ਜਾ ਡਿੱਗੀ SUV ! ਵਪਾਰੀ ਦੀ ਹੋਈ ਦਰਦਨਾਕ ਮੌਤ, 3 ਹੋਰ ਜ਼ਖ਼ਮੀ
Sunday, Feb 22, 2026 - 12:30 PM (IST)
ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ ਦੇ ਸ਼ੀ-ਯੋਮੀ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖਬਰ ਮਿਲੀ ਹੈ, ਜਿੱਥੇ ਐਤਵਾਰ ਤੜਕੇ ਇੱਕ ਐੱਸ.ਯੂ.ਵੀ. ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਲਗਭਗ 12 ਤੋਂ 1 ਵਜੇ ਦੇ ਵਿਚਕਾਰ ਯਾਪਿਕ ਪਿੰਡ ਦੇ ਨੇੜੇ ਵਾਪਰਿਆ। SUV ਵਿੱਚ ਸਵਾਰ 4 ਲੋਕ ਪੱਛਮੀ ਸਿਆਂਗ ਜ਼ਿਲ੍ਹੇ ਦੇ ਆਲੋ ਵੱਲ ਜਾ ਰਹੇ ਸਨ। ਟਾਟੋ ਥਾਣੇ ਦੇ ਇੰਚਾਰਜ ਸਨੀ ਵਾਂਗਸੂ ਨੇ ਦੱਸਿਆ ਕਿ ਗੱਡੀ ਸੜਕ ਤੋਂ ਫਿਸਲ ਕੇ ਲਗਭਗ 70-80 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ।
ਇਹ ਵੀ ਪੜ੍ਹੋ- ਪ੍ਰਾਈਵੇਟ ਸਕੂਲ ਦੇ ਅਧਿਆਪਕ ਬਣ ਗਏ ਹੈਵਾਨ ! ਭੋਰਾ ਕੁ ਜਵਾਕੜੀ ਨਾਲ ਟੱਪੀਆਂ ਸਾਰੀਆਂ ਹੱਦਾਂ
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ 40 ਸਾਲਾ ਸੰਦੀਪ ਕੁਮਾਰ ਸੈਨ ਵਜੋਂ ਹੋਈ ਹੈ, ਜੋ ਕਿ ਆਲੋ ਦਾ ਰਹਿਣ ਵਾਲਾ ਇੱਕ ਕਾਰੋਬਾਰੀ ਸੀ। ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਹੋਰ ਵਿਅਕਤੀਆਂ ਨੂੰ ਇਲਾਜ ਲਈ 'ਆਲੋ ਜ਼ੋਨਲ ਹਸਪਤਾਲ' ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
