ਹੁਣ ਗਧੇ ਪਾਲਣ ''ਤੇ ਮਿਲੇਗਾ 50 ਲੱਖ ! ਕੇਂਦਰ ਸਰਕਾਰ ਲਿਆਈ ਨਵੀਂ ਯੋਜਨਾ, ਜਾਣੋ ਕਿਵੇਂ ਕਰਨਾ ਅਪਲਾਈ

Wednesday, Mar 04, 2026 - 11:34 AM (IST)

ਹੁਣ ਗਧੇ ਪਾਲਣ ''ਤੇ ਮਿਲੇਗਾ 50 ਲੱਖ ! ਕੇਂਦਰ ਸਰਕਾਰ ਲਿਆਈ ਨਵੀਂ ਯੋਜਨਾ, ਜਾਣੋ ਕਿਵੇਂ ਕਰਨਾ ਅਪਲਾਈ

ਨੈਸ਼ਨਲ ਡੈਸਕ- ਕੇਂਦਰ ਸਰਕਾਰ ਨੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਇਕ ਅਹਿਮ ਫੈਸਲਾ ਲੈਂਦਿਆਂ ਰਾਸ਼ਟਰੀ ਪਸ਼ੂਧਨ ਮਿਸ਼ਨ (NLM) 'ਚ ਗਧਿਆਂ ਨੂੰ ਵੀ ਸ਼ਾਮਲ ਕਰ ਲਿਆ ਹੈ। ਇਸ ਸਕੀਮ ਤਹਿਤ ਹੁਣ ਗਧੇ, ਘੋੜੇ ਅਤੇ ਊਠ ਪਾਲਣ ਵਾਲਿਆਂ ਨੂੰ ਸਰਕਾਰ ਵੱਲੋਂ 50 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਕਿਉਂ ਲਿਆ ਗਿਆ ਇਹ ਫੈਸਲਾ? 

ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਗਧਿਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਸਾਲ 2012 ਤੋਂ ਹੁਣ ਤੱਕ ਇਨ੍ਹਾਂ ਦੀ ਗਿਣਤੀ 'ਚ 60 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 2019 ਦੀ ਪਸ਼ੂ ਗਣਨਾ ਅਨੁਸਾਰ ਦੇਸ਼ 'ਚ ਸਿਰਫ਼ 1.23 ਲੱਖ ਗਧੇ ਹੀ ਬਚੇ ਹਨ। ਇਸੇ ਕਮੀ ਨੂੰ ਪੂਰਾ ਕਰਨ ਅਤੇ ਨਸਲ ਦੇ ਸੰਭਾਲ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

ਸਬਸਿਡੀ ਦੀਆਂ ਮੁੱਖ ਸ਼ਰਤਾਂ:

ਵਿੱਤੀ ਸਹਾਇਤਾ: ਸਰਕਾਰ ਕੁੱਲ ਪ੍ਰਾਜੈਕਟ ਲਾਗਤ ਦਾ 50 ਫੀਸਦੀ ਸਬਸਿਡੀ ਵਜੋਂ ਦੇਵੇਗੀ, ਜੋ ਕਿ ਵੱਧ ਤੋਂ ਵੱਧ 50 ਲੱਖ ਰੁਪਏ ਹੋ ਸਕਦੀ ਹੈ।
ਯੂਨਿਟ ਦਾ ਆਕਾਰ: ਗਧੇ ਪਾਲਣ ਲਈ ਘੱਟੋ-ਘੱਟ 50 ਮਾਦਾ ਅਤੇ 5 ਨਰ ਗਧੇ ਹੋਣੇ ਚਾਹੀਦੇ ਹਨ। ਘੋੜਿਆਂ ਲਈ 10 ਮਾਦਾ ਤੇ 2 ਨਰ ਦੀ ਸ਼ਰਤ ਹੈ।
ਨਸਲ: ਇਹ ਸਕੀਮ ਸਿਰਫ਼ ਦੇਸੀ ਨਸਲਾਂ ਦੇ ਪਾਲਣ ਲਈ ਹੀ ਲਾਗੂ ਹੋਵੇਗੀ।

ਕੌਣ ਕਰ ਸਕਦਾ ਹੈ ਅਪਲਾਈ

ਕੋਈ ਵੀ ਵਿਅਕਤੀ, ਐੱਫਪੀਓ (FPO), ਸਵੈ-ਸਹਾਇਤਾ ਸਮੂਹ (SHG) ਜਾਂ ਕੰਪਨੀ ਇਸ ਸਕੀਮ ਦਾ ਲਾਭ ਲੈ ਸਕਦੀ ਹੈ।
ਗਧੇ ਦੇ ਦੁੱਧ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ 
ਸਰਕਾਰ ਵੱਲੋਂ ਗਧੇ ਦੇ ਦੁੱਧ ਤੋਂ ਬਣੇ ਉਤਪਾਦਾਂ ਦਾ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਕ ਸਰਕਾਰੀ ਸੰਸਥਾ ਨੇ ਗਧੇ ਦੇ ਦੁੱਧ ਨੂੰ ਫੂਡ ਆਈਟਮ 'ਚ ਸ਼ਾਮਲ ਕਰਨ ਲਈ FSSAI ਤੋਂ ਇਜਾਜ਼ਤ ਵੀ ਮੰਗੀ ਹੈ।

ਕਿਵੇਂ ਕਰੀਏ ਅਪਲਾਈ? 

ਇਸ ਸਕੀਮ ਦਾ ਫਾਇਦਾ ਲੈਣ ਲਈ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ nlm.udyamimitra.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਸਬਸਿਡੀ ਦੀ ਰਕਮ 2 ਕਿਸ਼ਤਾਂ 'ਚ ਸਿੱਧੀ ਬੈਂਕ ਖਾਤੇ 'ਚ ਮਿਲੇਗੀ। ਇਸ ਤੋਂ ਇਲਾਵਾ, ਜੇਕਰ ਕੋਈ ਸੂਬਾ ਸਰਕਾਰ ਗਧਿਆਂ, ਘੋੜਿਆਂ ਜਾਂ ਊਠਾਂ ਦੀ ਨਸਲ ਸੰਭਾਲ ਲਈ ਬ੍ਰੀਡਿੰਗ ਫਾਰਮ ਸਥਾਪਤ ਕਰਦੀ ਹੈ, ਤਾਂ ਕੇਂਦਰ ਸਰਕਾਰ ਵੱਲੋਂ ਉਸ ਨੂੰ 10 ਕਰੋੜ ਰੁਪਏ ਤੱਕ ਦੀ ਮਦਦ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News