ਭਿਆਨਕ ਹਾਦਸੇ ''ਚ ਦੋ ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ

Saturday, Nov 02, 2024 - 11:08 AM (IST)

ਭਿਆਨਕ ਹਾਦਸੇ ''ਚ ਦੋ ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ

ਹਰਦਾ- ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੇ ਉੜਾ ਪਿੰਡ ਕੋਲ ਮੋਟਰ ਸਾਈਕਲ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਚਾਰੋਂ ਮ੍ਰਿਤਕ ਨੌਜਵਾਨ ਹਰਦਾ ਜ਼ਿਲ੍ਹੇ ਦੀ ਤਿਮਰਨੀ ਤਹਿਸੀਲ ਦੇ ਵਸਨੀਕ ਹਨ।

ਹਾਦਸੇ 'ਚ ਮ੍ਰਿਤਕ ਨੌਜਵਾਨਾਂ ਵਿਚ ਦੋ ਸਕੇ ਭਰਾ ਗੌਤਮ ਕੌਸ਼ਲ (21), ਪ੍ਰੀਤਮ ਕੌਸ਼ਲ (19) ਸਮੇਤ ਦੋ ਹੋਰ ਨੌਜਵਾਨ ਜੁਨੈਦ (18) ਅਤੇ ਯਸ਼ਰਾਜ (18) ਸ਼ਾਮਲ ਹਨ। ਇਹ ਚਾਰੋਂ ਨੌਜਵਾਨ ਬੀਤੀ ਰਾਤ ਇਕੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿਮਰਣੀ ਤੋਂ ਹਰਦਾ ਵੱਲ ਆ ਰਹੇ ਸਨ। ਹਰਦਾ ਜ਼ਿਲ੍ਹੇ ਦੇ ਹੀ ਉੜਾ ਗ੍ਰਾਮ ਕੋਲ ਉਨ੍ਹਾਂ ਦੀ ਮੋਟਰਸਾਈਕਲ ਦੀ ਟੱਕਰ ਇਕ ਟਰੱਕ ਨਾਲ ਹੋ ਗਈ।

ਇਸ ਭਿਆਨਕ ਸੜਕ ਹਾਦਸੇ ਵਿਚ ਦੋ ਭਰਾਵਾਂ ਸਮੇਤ ਚਾਰੋਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਾਰਾਂ ਦੀਆਂ ਲਾਸ਼ਾਂ ਨੂੰ ਹਰਦਾ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News