ਗੁਜਰਾਤ 'ਚ ਵਾਪਰਿਆ ਵੱਡਾ ਹਾਦਸਾ, 26 ਦੀ ਮੌਤ
Tuesday, Mar 06, 2018 - 01:11 PM (IST)

ਗੁਜਰਾਤ— ਇੱਥੋਂ ਦੇ ਭਾਵਨਗਰ 'ਚ ਰੰਗੋਡਾ ਕੋਲ ਮੰਗਲਵਾਰ ਦੀ ਸਵੇਰ ਲੋਕਾਂ ਨਾਲ ਭਰਿਆ ਇਕ ਟਰੱਕ ਨਾਲੇ 'ਚ ਜਾ ਡਿੱਗਿਆ। ਜਿਸ ਨਾਲ ਉਸ 'ਚ ਸਵਾਰ 26 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਈ ਦਰਜਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸ਼ੁਰੂਆਤੀ ਸੂਚਨਾ ਦੇ ਆਧਾਰ 'ਤੇ ਦੱਸਿਆ ਜਾ ਰਿਹਾ ਹੈ ਕਿ ਟਰੱਕ 'ਚ ਲਗਭਗ 60 ਲੋਕ ਸਵਾਰ ਸਨ। ਲਾਸ਼ਾਂ ਅਤੇ ਜ਼ਖਮੀਆਂ ਨੂੰ ਨਾਲੇ 'ਚੋਂ ਕੱਢਿਆ ਜਾ ਰਿਹਾ ਹੈ। ਮੌਕੇ 'ਤੇ ਕਈ ਐਂਬੂਲੈਂਸ ਵੀ ਮੌਜੂਦ ਹਨ।
#UPDATE: Total 26 people dead, 12 injured after a truck they were travelling in fell into a drain in Bhavnagar, says Police #Gujarat
— ANI (@ANI) March 6, 2018
ਖਬਰਾਂ ਅਨੁਸਾਰ ਤੇਜ਼ ਰਫਤਾਰ ਟਰੱਕ ਅਚਾਨਕ ਬੇਕਾਬੂ ਹੋ ਕੇ ਨਾਲੇ 'ਚ ਜਾ ਡਿੱਗਿਆ। ਜਿਸ ਨਾਲ ਉਸ 'ਚ ਸਵਾਰ 26 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮਚੀ ਚੀਕ-ਪੁਕਾਰ ਸੁਣ ਕੇ ਸਥਾਨਕ ਲੋਕ ਮੌਕੇ 'ਤੇ ਪੁੱਜੇ ਅਤੇ ਟਰੱਕ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀ ਹੈ।