ਤ੍ਰਿਣਮੂਲ ਕਾਂਗਰਸ ਨੇ ''ਨਾਗਰਿਕਤਾ ਦਿਵਸ'' ਦੇ ਤੌਰ ''ਤੇ ਮਨਾਇਆ ਆਪਣਾ ਸਥਾਪਨਾ ਦਿਵਸ

01/01/2020 2:22:07 PM

ਕੋਲਕਾਤਾ— ਤ੍ਰਿਣਮੂਲ ਕਾਂਗਰਸ ਨੇ ਆਪਣੇ 22ਵੇਂ ਸਥਾਪਨਾ ਦਿਵਸ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ਦੇ ਤੌਰ 'ਤੇ ਬੁੱਧਵਾਰ 'ਨਾਗਰਿਕਤਾ ਦਿਵਸ' ਦੇ ਰੂਪ ਵਜੋਂ ਮਨਾਇਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਇਸ ਮੌਕੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ। ਮਮਤਾ ਨੇ ਕਿਹਾ ਕਿ ਬੂਥ ਪੱਧਰ 'ਤੇ ਪਾਰਟੀ ਸਥਾਪਨਾ ਦਿਵਸ ਨੂੰ 'ਨਾਗਰਿਕਤਾ ਦਿਵਸ' ਦੇ ਰੂਪ 'ਚ ਮਨ੍ਹਾ ਰਹੀ ਹੈ। ਮਮਤਾ ਨੇ ਟਵੀਟ ਕੀਤਾ ਕਿ ਅਸੀਂ ਤ੍ਰਿਣਮੂਲ ਕਾਂਗਰਸ ਦੇ ਸਥਾਪਨਾ ਦਿਵਸ ਨੂੰ ਹਰੇਕ ਬੂਥ 'ਚ 'ਨਾਗਰਿਕ ਦਿਵਸ' ਦੇ ਤੌਰ 'ਤੇ ਮਨ੍ਹਾ ਰਹੇ ਹਨ। ਅਸੀਂ ਲੋਕ ਸਾਰੇ ਨਾਗਰਿਕ ਹਾਂ ਅਤੇ ਤ੍ਰਿਣਮੂਲ ਹਮੇਸ਼ਾ ਲੋਕਾਂ ਦੇ ਅਧਿਕਾਰਾਂ ਲਈ ਲੜਦੀ ਰਹੇਗੀ। ਜੈ ਹਿੰਦ। ਜੈ ਬਾਂਗਲਾ।

PunjabKesariਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਅੱਜ 22 ਸਾਲ ਦੀ ਹੋ ਗਈ। ਇਹ ਯਾਤਰਾ ਇਕ ਜਨਵਰੀ 1998 'ਚ ਸ਼ੁਰੂ ਹੋਈ ਸੀ। ਯਾਤਰਾ ਕਾਫ਼ੀ ਸੰਘਰਸ਼ਾਂ ਨਾਲ ਭਰੀ ਹੈ ਪਰ ਲੋਕਾਂ ਲਈ ਲੜਾਈ ਲੜਨ ਦੇ ਆਪਣੇ ਸੰਘਰਸ਼ 'ਚ ਅਸੀਂ ਅਟਲ ਹਾਂ। ਅਸੀਂ ਲਗਾਤਾਰ ਮਿਲ ਰਹੇ ਸਮਰਥਨ ਲਈ ਮਾਂ-ਮਾਟੀ-ਮਨੁਸ਼ ਦਾ ਧੰਨਵਾਦ ਕਰਦੇ ਹਨ। ਸਾਡੇ ਵਰਕਰ ਹੀ ਸਾਡੀ ਸਭ ਤੋਂ ਵੱਡੀ ਪੂੰਜੀ ਹਨ। ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਇਕ ਜਨਵਰੀ 1998 ਨੂੰ ਸਾਬਕਾ ਸੱਤਾਧਾਰੀ ਖੱਬੇ ਪੱਖੀ ਮੋਰਚੇ ਨੂੰ ਸੱਤਾ ਤੋਂ ਬਾਹਰ ਕਰਨ ਲਈ ਹੋਈ ਸੀ। ਪਾਰਟੀ ਨੂੰ ਮਈ 2011 'ਚ ਆਪਣੇ ਟੀਚੇ ਦੀ ਪ੍ਰਾਪਤੀ ਹੋਈ।


DIsha

Content Editor

Related News