ਟ੍ਰੈਡਮਿਲ ''ਚ ਲੁਕਾ ਕੇ ਲੈ ਆਏ ਕਰੋੜ ਦਾ ਸੋਨਾ ! DRI ਨੇ ਮੁੰਬਈ ''ਚ 2 ਨੂੰ ਕੀਤਾ ਗ੍ਰਿਫ਼ਤਾਰ
Wednesday, Sep 09, 2026 - 12:47 PM (IST)
ਮੁੰਬਈ (ਏਜੰਸੀ)- ਮੁੰਬਈ 'ਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਚੀਨੀ ਨਾਗਰਿਕਾਂ ਵਲੋਂ ਚਲਾਏ ਜਾ ਰਹੇ ਸੋਨੇ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਇਕ ਆਯਾਤ ਟ੍ਰੈਡਮਿਲ ਦੇ ਅੰਦਰ ਲੁਕਾਇਆ 1.10 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚ ਇਕ ਚੀਨੀ ਨਾਗਰਿਕ ਅਤੇ ਦੂਜਾ ਆਯਾਤ ਕਰਨ ਵਾਲੀ ਕੰਪਨੀ ਨਾਲ ਜੁੜਿਆ ਵਿਅਕਤੀ ਹੈ।
ਡੀ.ਆਰ.ਆਈ. ਦੇ ਅਨੁਸਾਰ, ਜਾਂਚ 'ਚ ਖੁਲਾਸਾ ਹੋਇਆ ਹੈ ਕਿ ਚੀਨੀ ਨਾਗਰਿਕਾਂ ਦੇ ਇਕ ਸਮੂਹ ਨੇ ਆਪਣੇ ਭਾਰਤੀ ਸਹਿਯੋਗੀਆਂ ਨਾਲ ਮਿਲ ਕੇ ਭਾਰਤ 'ਚ ਸੋਨੇ ਦੀ ਤਸਕਰੀ ਕਰਨ ਲਈ ਇਕ ਯੋਜਨਾਬੱਧ ਰਣਨੀਤੀ ਅਪਣਾਈ। ਇਸ ਦੇ ਅਧੀਨ ਜਾਇਜ਼ ਵਪਾਰਕ ਮਾਧਿਅਮ ਨਾਲ ਆਯਾਤ ਕੀਤੀ ਗਈ ਮਸ਼ੀਨਰੀ ਦੇ ਅੰਦਰ ਸੋਨਾ ਲੁਕਾ ਕੇ ਲਿਆਂਦਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਡੀਆਰਆਈ ਅਧਿਕਾਰੀਆਂ ਨੇ ਮੁੰਬਈ ਦੇ ਏਅਰ ਕਾਰਗੋ ਕੰਪਲੈਕਸ 'ਚ ਹਾਂਗਕਾਂਗ ਤੋਂ ਆਯਾਤ ਕੀਤੀ ਗਈ ਟ੍ਰੈਡਮਿਲ ਦੀ ਖੇਪ ਨੂੰ ਰੋਕ ਕੇ ਉਸ ਦੀ ਜਾਂਚ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਆਯਾਤ ਟ੍ਰੈਡਮਿਲ ਦੀ ਮੋਟਰ ਦੇ ਅੰਦਰ ਲੁਕਾਇਆ 691.870 ਗ੍ਰਾਮ ਭਾਰ ਵਾਲਾ 24 ਕੈਰੇਟ ਸੋਨੇ ਦਾ ਬਿਸਕੁਟ ਬਰਾਮਦ ਕੀਤਾ ਗਿਆ। ਜ਼ਬਤੀ ਤੋਂ ਬਾਅਦ ਡੀਆਰਆਈ ਟੀਮਾਂ ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਮੁੰਬਈ, ਚੇਨਈ, ਤਿਰੂਵੱਲੂਰ ਅਤੇ ਚੇਂਗਲਪੱਟੂ 'ਚ ਕਈ ਥਾਵਾਂ 'ਤੇ ਤਲਾਸ਼ੀ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
