ਟਰੈਫਿਕ ਪੁਲਸ ਨੇ 2 ਦਰਜਨ ਗੱਡੀਆਂ ਦੇ ਕੱਟੇ ਚਲਾਨ, ਇਕ ਮੋਟਰਸਾਈਕਲ ਥਾਣੇ ’ਚ ਕੀਤਾ ਬੰਦ
Tuesday, Sep 08, 2026 - 05:27 PM (IST)
ਰੂਪਨਗਰ(ਵਿਜੇ ਸ਼ਰਮਾ)-ਟਰੈਫਿਕ ਪੁਲਸ ਮਰਿੰਡਾ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੱਗਭਗ 2 ਦਰਜਨ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਜਦਕਿ ਬਿਨਾਂ ਕਾਗਜ਼ਾਤ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਸਪਲੈਂਡਰ ਮੋਟਰਸਾਈਕਲ ਨੂੰ ਥਾਣੇ ’ਚ ਬੰਦ ਕੀਤਾ ਗਿਆ। ਏ. ਐੱਸ. ਆਈ. ਟਰੈਫਿਕ ਧਨ ਸਿੰਘ ਸੈਣੀ ਨੇ ਦੱਸਿਆ ਕਿ ਟਰੈਫਿਕ ਇੰਚਾਰਜ ਏ. ਐੱਸ. ਆਈ. ਮਲਕੀਤ ਸਿੰਘ ਮਾਵੀ ਵੱਲੋਂ ਸ਼ਹਿਰ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੱਗਭਗ 2 ਦਰਜਨ ਵਾਹਨਾਂ ਦੇ ਚਲਾਨ ਕੀਤੇ ਗਏ। ਉਧਰ ਇਸ ਸਬੰਧੀ ਟਰੈਫਿਕ ਇੰਚਾਰਜ ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਨੋ ਪਾਰਕਿੰਗ ਦੇ ਗੱਡੀਆਂ ਦੇ 11 ਚਲਾਨ, ਬਗੈਰ ਨੰਬਰ ਪਲੇਟ ਵਾਹਨਾਂ ਦੇ 3 ਚਲਾਨ, ਵਿਦਾਊਟ ਹੈਲਮਟ 4 ਚਲਾਨ, ਕਾਲੀ ਜਾਲੀ ਦੇ 5 ਚਲਾਨ ਕੀਤੇ ਗਏ ਜਦ ਕਿ ਇਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰ ਅਤੇ ਬਿਨਾਂ ਡਾਕੂਮੈਂਟ ਥਾਣੇ ਬੰਦ ਕੀਤਾ ਗਿਆ।
ਇਹ ਵੀ ਪੜ੍ਹੋ- ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ: ਐਡਵੋਕੇਟ ਧਾਮੀ
ਏ. ਐੱਸ. ਆਈ. ਮਲਕੀਤ ਸਿੰਘ ਨੇ ਸ਼ਹਿਰ ਵਿਚੋਂ ਲੰਘਣ ਵਾਲੀਆਂ ਇੱਟਾਂ ਦੀਆਂ ਟਰਾਲੀਆਂ ਨੂੰ ਵਰਜਦਿਆਂ ਕਿਹਾ ਕਿ ਕੋਈ ਵੀ ਇੱਟਾਂ ਵਾਲੀ ਟਰਾਲੀ ਬਗੈਰ ਤਰਪਾਲ ਨਾਲ ਢਕੇ ਅਤੇ ਸਹੀ ਢੰਗ ਨਾਲ ਤਰਪਾਲ ਨਾਲ ਢੱਕ ਕੇ ਹੀ ਲਜਾਈਆਂ ਜਾਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV 'ਚ ਕੈਦ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
