UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
Tuesday, Sep 01, 2026 - 07:12 PM (IST)
ਬਿਜ਼ਨੈੱਸ ਡੈਸਕ - ਡਿਜੀਟਲ ਪੇਮੈਂਟ ਦੇ ਆਉਣ ਤੋਂ ਬਾਅਦ ਤੋਂ ਹੀ ਲੋਕਾਂ ਦੇ ਕੰਮ ਕਾਫੀ ਆਸਾਨ ਹੋ ਗਏ ਹਨ। ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਹੁਣ ਲੋਕਾਂ ਨੂੰ ਬਾਹਰ ਜਾਣ ਲਈ ਕੈਸ਼ ਰੱਖਣ ਦੀ ਟੈਨਸ਼ਨ ਨਹੀਂ ਹੁੰਦੀ ਹੈ। ਯੂ. ਪੀ. ਆਈ. ਪੇਮੈਂਟ ਦੀ ਮਦਦ ਨਾਲ ਲੋਕ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹਨ ਅਤੇ ਭੁਗਤਾਨ ਕਰ ਸਕਦੇ ਹਨ। ਯੂ. ਪੀ. ਆਈ. ਪੇਮੈਂਟ ਦੀ ਵਰਤੋਂ ਵੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : Zomato ਦੇ ਪਲੇਟਫਾਰਮ 'ਤੇ ਹੁਣ ਨਹੀਂ ਮਿਲਣਗੇ ਇਹ ਪਕਵਾਨ, ਲੱਗ ਗਈ ਪਾਬੰਦੀ
ਇਹ ਵੀ ਪੜ੍ਹੋ : 16 ਸਾਲ ਦੀ ਉਮਰ 'ਚ ਬਣੇ ਕੰਪਨੀ ਦੇ ਮਾਲਕ, ਪਿਤਾ ਨੂੰ ਦਿੰਦੇ ਹਨ 2 ਲੱਖ ਦੀ ਤਨਖ਼ਾਹ
ਐੱਨ. ਪੀ. ਸੀ. ਆਈ. ਦੇ ਅੰਕੜਿਆਂ ਅਨੁਸਾਰ ਅਗਸਤ ’ਚ ਯੂ. ਪੀ. ਆਈ. ਲੈਣ-ਦੇਣ ਦਾ ਅੰਕੜਾ ਰਿਕਾਰਡ 2,451 ਕਰੋੜ ’ਤੇ ਪਹੁੰਚ ਗਿਆ, ਜੋ ਪਿਛਲੇ ਮਹੀਨੇ ਦੇ 2,366 ਕਰੋੜ ਤੋਂ ਕਾਫੀ ਵੱਧ ਹੈ। ਇਸ ਸਾਲ ਜੂਨ ’ਚ ਲੈਣ-ਦੇਣ ਦਾ ਅੰਕੜਾ 2,272 ਕਰੋੜ ਅਤੇ ਮਈ ’ਚ 2,320 ਕਰੋੜ ਰਿਹਾ ਸੀ। ਅਗਸਤ ’ਚ ਲੈਣ-ਦੇਣ ਦਾ ਮੁੱਲ 29.82 ਲੱਖ ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਦੇ 24.85 ਲੱਖ ਕਰੋੜ ਰੁਪਏ ਤੋਂ 20 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਖੰਡ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ; ਰੇਟ ਘਟਾਉਣ ਲਈ ਸਰਕਾਰ ਨੇ ਕੀਤੀ ਸਖ਼ਤੀ
ਇਹ ਵੀ ਪੜ੍ਹੋ : ਖਾੜੀ ਦੇਸ਼ਾਂ ਤੋਂ 21,951 ਪਾਕਿਸਤਾਨੀਆਂ ਦਾ ਦੇਸ਼ ਨਿਕਾਲਾ: ਆਰਥਿਕਤਾ 'ਤੇ ਭਵਿੱਖ ਦੇ ਸੰਕਟ ਦੀ ਚੇਤਾਵਨੀ
ਅੰਕੜਿਆਂ ਅਨੁਸਾਰ ਇਸੇ ਮਿਆਦ ’ਚ ਯੂ. ਪੀ. ਆਈ. ਲੈਣ-ਦੇਣ ਦਾ ਅੰਕੜਾ ਸਾਲਾਨਾ ਆਧਾਰ ’ਤੇ 22 ਫੀਸਦੀ ਵਧ ਕੇ ਅਗਸਤ ’ਚ 2,451 ਕਰੋੜ ਹੋ ਗਿਆ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ ’ਚ ਇਹ 1,963 ਕਰੋੜ ਸੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਤੇ ਭਾਰਤੀ ਬੈਂਕ ਸੰਘ (ਆਈ. ਬੀ. ਏ.) ਦੀ ਪਹਿਲ ਐੱਨ. ਪੀ. ਸੀ. ਆਈ. ਭਾਰਤ ’ਚ ਪ੍ਰਚੂਨ ਭੁਗਤਾਨ ਅਤੇ ਨਿਪਟਾਰਾ ਪ੍ਰਣਾਲੀਆਂ ਦੇ ਸੰਚਾਲਨ ਲਈ ਇਕ ਸਿਖਰ ਸੰਗਠਨ ਹੈ। ਇਹ ਯੂ. ਪੀ. ਆਈ. ਦਾ ਸੰਚਾਲਨ ਕਰਦਾ ਹੈ, ਜਿਸ ਦੀ ਵਰਤੋਂ ਲੋਕਾਂ ਵਿਚਾਲੇ ਜਾਂ ਖਰੀਦਦਾਰੀ ਦੌਰਾਨ ਵਪਾਰੀਆਂ ਕੋਲ ਅਸਲ ਸਮੇਂ ’ਚ ਭੁਗਤਾਨ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : BOB ਕਰੇਗਾ 2,482 ਅਧਿਕਾਰੀਆਂ ਦੀ ਭਰਤੀ, ਅਪਲਾਈ ਕਰਨ ਲਈ ਜਾਣੋ ਕੀ ਹੋਣੀ ਚਾਹੀਦੀ ਹੈ ਯੋਗਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
