ਮੁੰਬਈ ਦੇ ਜੀਸੀਬੀ ਸੇਵਾ ਮੰਡਲ ਨੇ ਗਣੇਸ਼ ਉਤਸਵ ਲਈ 703 ਕਰੋੜ ਰੁਪਏ ਦਾ ਬੀਮਾ ਕਰਵਾਇਆ
Sunday, Sep 06, 2026 - 04:27 PM (IST)
ਮੁੰਬਈ (ਏਜੰਸੀ)- ਮੁੰਬਈ ਦੇ ਜੀਐੱਸਬੀ ਸੇਵਾ ਮੰਡਲ ਨੇ ਆਉਣ ਵਾਲੇ ਗਣਪਤੀ ਉਤਸਵ ਲਈ 703.27 ਕਰੋੜ ਰੁਪਏ ਦਾ ਬੀਮਾ ਕਰਵਾਇਆ ਹੈ, ਜਦੋਂ ਕਿ ਪਿਛਲੇ ਸਾਲ ਇਹ ਰਕਮ 474 ਕਰੋੜ ਰੁਪਏ ਸੀ। ਆਯੋਜਕਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 5 ਦਿਨਾਂ ਤੱਕ ਚੱਲਣ ਵਾਲੇ ਇਸ ਉਤਸਵ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ਨੂੰ 66 ਕਿਲੋਗ੍ਰਾਮ ਤੋਂ ਵੱਧ ਸੋਨੇ ਅਤੇ 335 ਕਿਲੋਗ੍ਰਾਮ ਚਾਂਦੀ ਦੇ ਗਹਿਣਿਆਂ ਨਾਲ ਸਜਾਇਆ ਜਾਵੇਗਾ। ਇਹ ਉਤਸਵ 14 ਸਤੰਬਰ ਨੂੰ ਸ਼ੁਰੂ ਹੋਵੇਗਾ।
ਮੁੰਬਈ ਦਾ ਸਭ ਤੋਂ ਸ਼ਾਨਦਾਰ ਗਣੇਸ਼ ਮੰਡਲ ਮੰਨੇ ਜਾਣ ਵਾਲਾ ਜੀਐੱਸਬੀ ਸੇਵਾ ਮੰਡਲ, ਕਿੰਗਜ਼ ਸਰਕਲ 'ਚ ਇਸ ਉਸਤਵ ਦਾ ਆਯੋਜਨ ਕਰਦਾ ਹੈ, ਜਿਸ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਜੀਐੱਸਬੀ ਸੇਵਾ ਮੰਡਲ ਨੇ ਕਿਹਾ ਕਿ ਉਹ 14 ਤੋਂ 18 ਸਤੰਬਰ ਤੱਕ 5 ਦਿਨਾਂ ਲਈ ਆਪਣਾ 72ਵਾਂ ਗਣੇਸ਼ ਉਤਸਵ ਆਯੋਜਿਤ ਕਰੇਗਾ। 12 ਸਤੰਬਰ ਨੂੰ ਰਾਤ 8 ਵਜੇ ਵਿਰਾਟ ਦਰਸ਼ਨ ਸਮਾਰੋਹ ਦਾ ਆਯੋਜਨ ਕਤੀਾ ਜਾਵੇਗਾ। ਮੰਡਲ ਦੇ ਬੁਲਾਰੇ ਅਮਿਤ ਪਾਈ ਨੇ ਕਿਹਾ,''ਇਸ ਸਾਲ ਅਸੀਂ ਗਣੇਸ਼ ਉਤਸਵ ਲਈ 703.27 ਕਰੋੜ ਰੁਪਏ ਦਾ ਬੀਮਾ ਕਰਵਾਇਆ ਹੈ। ਇਕ ਜ਼ਿੰਮੇਵਾਰ ਮੰਡਲ ਹੋਣ ਦੇ ਨਾਤੇ, ਹਰ ਸ਼ਰਧਾਲੂ ਦੀ ਸੁਰੱਖਿਆ ਯਕੀਨੀ ਕਰਨਾ ਸਾਡੀ ਜ਼ਿੰਮੇਵਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
