ਜੰਮੂ-ਕਸ਼ਮੀਰ ’ਚ ਦਿਸੇ 2 ਸ਼ੱਕੀ, ਫੌਜ ਤੇ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ

Tuesday, Sep 08, 2026 - 06:50 PM (IST)

ਜੰਮੂ-ਕਸ਼ਮੀਰ ’ਚ ਦਿਸੇ 2 ਸ਼ੱਕੀ, ਫੌਜ ਤੇ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ

ਮੜ੍ਹੀਨ, (ਪ੍ਰਦੀਪ) : ਜੰਮੂ-ਕਸ਼ਮੀਰ ’ਚ ਤਹਿਸੀਲ ਮੜ੍ਹੀਨ ਦੇ ਨਾਲ ਲੱਗਦੇ ਪਿੰਡ ਗੋਪਾਲਾ ਚੱਕ ’ਚ ਸੋਮਵਾਰ ਰਾਤ 2 ਸ਼ੱਕੀ ਵਿਅਕਤੀਆਂ ਦੇ ਦਿਖਾਈ ਦੇਣ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਖੇਤਰ ’ਚ ਫੌਜ ਤੇ ਪੁਲਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਸੋਮਵਾਰ ਰਾਤ ਲੱਗਭਗ 8 ਵਜੇ ਸਥਾਨਕ ਲੋਕਾਂ ਨੇ 2 ਸ਼ੱਕੀ ਵਿਅਕਤੀਆਂ ਨੂੰ ਇਲਾਕੇ ’ਚ ਦੇਖਿਆ। ਰੌਲਾ ਪਾਉਣ ’ਤੇ ਦੋਵੇਂ ਉੱਥੋਂ ਭੱਜਣ ’ਚ ਸਫਲ ਰਹੇ। ਸਥਾਨਕ ਵਿਅਕਤੀ ਮੁਤਾਬਕ, ਇਨ੍ਹਾਂ ’ਚੋਂ ਇਕ ਵਿਅਕਤੀ ਦੇ ਮੋਢੇ ’ਤੇ ਪਿੱਠੂ ਬੈਗ ਵੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੰਗਲਵਾਰ ਸਵੇਰੇ ਫੌਜ ਅਤੇ ਪੁਲਸ ਦੇ ਜਵਾਨਾਂ ਨੇ ਗੋਪਾਲਾ ਚੱਕ ਅਤੇ ਆਸ-ਪਾਸ ਦੇ ਖੇਤਰਾਂ ’ਚ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਫੋਰਸਾਂ ਨੇ ਕਾਫੀ ਦੇਰ ਤੱਕ ਇਲਾਕੇ ਦੀ ਤਲਾਸ਼ੀ ਲਈ ਪਰ ਇਸ ਦੌਰਾਨ ਕੋਈ ਸ਼ੱਕੀ ਵਿਅਕਤੀ ਜਾਂ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋਇਆ। ਫਿਲਹਾਲ ਸੁਰੱਖਿਆ ਏਜੰਸੀਆਂ ਮਾਮਲੇ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਇਲਾਕੇ ’ਚ ਚੌਕਸੀ ਵਧਾ ਦਿੱਤੀ ਗਈ ਹੈ।


author

Shubam Kumar

Content Editor

Related News