ਭਾਰਤ-ਬੰਗਲਾਦੇਸ਼ ਸਰਹੱਦ ’ਤੇ 17.40 ਕਰੋੜ ਦਾ ਸੋਨਾ ਬਰਾਮਦ, ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

Sunday, Sep 06, 2026 - 06:09 PM (IST)

ਭਾਰਤ-ਬੰਗਲਾਦੇਸ਼ ਸਰਹੱਦ ’ਤੇ 17.40 ਕਰੋੜ ਦਾ ਸੋਨਾ ਬਰਾਮਦ, ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਕੋਲਕਾਤਾ, (ਏਜੰਸੀ)- ਪੱਛਮੀ ਬੰਗਾਲ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਦੀ ਗਸ਼ਤੀ ਟੀਮ ਨੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਫੜਿਆ ਹੈ ਅਤੇ ਉਸ ਦੇ ਕਬਜ਼ੇ ਤੋਂ ਸਮੱਗਲ ਕਰ ਕੇ ਲਿਆਂਦੇ ਗਏ 17.40 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਇਹ ਘਟਨਾ ਨਾਦੀਆ ਜ਼ਿਲੇ ਦੀ ਹਲਦਰਪਾੜਾ ਸਰਹੱਦੀ ਚੌਕੀ ਦੇ ਨੇੜੇ ਦੀ ਹੈ।

ਇਸ ਖੇਤਰ ਦੀ ਸੁਰੱਖਿਆ ਬੀ. ਐੱਸ. ਐੱਫ. ਦੀ 32ਵੀਂ ਬਟਾਲੀਅਨ ਕਰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ੀ ਨਾਗਰਿਕ ਤੋਂ ਸੋਨੇ ਦੇ ਕੁੱਲ 89 ਬਿਸਕੁਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵਜ਼ਨ 11.28 ਕਿਲੋਗ੍ਰਾਮ ਤੋਂ ਵੱਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀ. ਐੱਸ. ਐੱਫ. ਨੇ ਜਾਂਚ ਲਈ ਮੁਲਜ਼ਮ ਨੂੰ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਅੰਕੜਿਆਂ ਅਨੁਸਾਰ, ਸਰਹੱਦ ਪਾਰ ਤੋਂ ਅਪਰਾਧਾਂ ’ਤੇ ਠੱਲ੍ਹ ਪਾਉਣ ਲਈ ਬਟਾਲੀਅਨ ਨੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ਟੀਮਾਂ ਨੇ ਅਗਸਤ 2023 ਤੋਂ ਹੁਣ ਤੱਕ 100 ਕਰੋੜ ਰੁਪਏ ਕੀਮਤ ਦੇ 120 ਕਿਲੋ ਤੋਂ ਵੱਧ ਸੋਨੇ ਦੀ ਜ਼ਬਤੀ ਕੀਤੀ ਹੈ।


author

Shubam Kumar

Content Editor

Related News