ਵਿਦੇਸ਼ੀ ਨਿਵੇਸ਼ਕਾਂ ਨੇ ਸਤੰਬਰ ਦੇ ਪਹਿਲੇ ਹਫਤੇ ’ਚ ਸ਼ੇਅਰ ਬਾਜ਼ਾਰ ’ਚੋਂ 7,443 ਕਰੋੜ ਰੁਪਏ ਕੱਢੇ

Monday, Sep 07, 2026 - 11:22 AM (IST)

ਵਿਦੇਸ਼ੀ ਨਿਵੇਸ਼ਕਾਂ ਨੇ ਸਤੰਬਰ ਦੇ ਪਹਿਲੇ ਹਫਤੇ ’ਚ ਸ਼ੇਅਰ ਬਾਜ਼ਾਰ ’ਚੋਂ 7,443 ਕਰੋੜ ਰੁਪਏ ਕੱਢੇ

ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ’ਚ ਲਗਾਤਾਰ 2 ਮਹੀਨਿਆਂ ਤੱਕ ਨਿਵੇਸ਼ ਕਰਨ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਸਤੰਬਰ ਦੇ ਪਹਿਲੇ ਹਫਤੇ ’ਚ ਫਿਰ ਵਿਕ੍ਰੇਤਾ ਬਣ ਗਏ। ਉਨ੍ਹਾਂ ਨੇ ਇਸ ਦੌਰਾਨ ਭਾਰਤੀ ਸ਼ੇਅਰਾਂ ਤੋਂ 7,443 ਕਰੋੜ ਰੁਪਏ ਦੀ ਨਿਕਾਸੀ ਕੀਤੀ। ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ, ਅਮਰੀਕੀ ਬਾਂਡ ਯੀਲਡ ’ਚ ਵਾਧਾ ਅਤੇ ਡਾਲਰ ਦੀ ਮਜ਼ਬੂਤੀ ਨੇ ਵਿਦੇਸ਼ੀ ਨਿਵੇਸ਼ਕਾਂ ਦੀ ਜੋਖਮ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਐੱਨ. ਐੱਸ. ਡੀ. ਐੱਲ. ਦੇ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਅਗਸਤ ’ਚ ਭਾਰਤੀ ਸ਼ੇਅਰਾਂ ’ਚ 29,600 ਕਰੋੜ ਰੁਪਏ ਅਤੇ ਜੁਲਾਈ ’ਚ 20,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਸਤੰਬਰ ਦੀ ਸ਼ੁਰੂਆਤੀ ਨਿਕਾਸੀ ਨਾਲ 2026 ’ਚ ਭਾਰਤੀ ਸ਼ੇਅਰ ਬਾਜ਼ਾਰ ਤੋਂ ਐੱਫ. ਪੀ. ਆਈ. ਦੀ ਕੁੱਲ ਨਿਕਾਸੀ ਵਧ ਕੇ 2.32 ਲੱਖ ਕਰੋੜ ਰੁਪਏ ਹੋ ਗਈ ਹੈ। ਇਹ 2025 ’ਚ ਕੱਢੀ 1.66 ਲੱਖ ਕਰੋੜ ਰੁਪਏ ਦੀ ਰਕਮ ਨਾਲੋਂ ਵੀ ਕਾਫੀ ਵੱਧ ਹੈ। ਯੈੱਸ ਸਕਿਓਰਿਟੀਜ਼ ਦੇ ਮੁੱਖ ਨਿਵੇਸ਼ ਅਧਿਕਾਰੀ ਰਾਜਕੁਮਾਰ ਰਾਠੀ ਨੇ ਕਿਹਾ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਐੱਫ. ਪੀ. ਆਈ. ਦੀ ਵਿਕਰੀ ਦੇ ਮੁੱਖ ਕਾਰਨਾਂ ’ਚ ਸ਼ਾਮਲ ਹਨ। ਇਸ ਨਾਲ ਭਾਰਤ ’ਚ ਮਹਿੰਗਾਈ ਅਤੇ ਚਾਲੂ ਖਾਤੇ ਨੂੰ ਲੈ ਕੇ ਚਿੰਤਾ ਵਧੀ ਹੈ।

ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ

ਅਮਰੀਕੀ ਬਾਂਡ ਯੀਲਡ ਅਤੇ ਡਾਲਰ ਸੂਚਕ ਅੰਕ ’ਚ ਮਜ਼ਬੂਤੀ ਨਾਲ ਵੀ ਉੱਭਰਦੇ ਬਾਜ਼ਾਰਾਂ ਪ੍ਰਤੀ ਧਾਰਨਾ ਕਮਜ਼ੋਰ ਹੋਈ ਹੈ। ਮਾਹਿਰਾਂ ਅਨੁਸਾਰ ਅੱਗੇ ਗਲੋਬਲ ਬਾਂਡ ਯੀਲਡ, ਬ੍ਰੇਂਟ ਕੱਚੇ ਤੇਲ ਦੀਆਂ ਕੀਮਤਾਂ, ਅਮਰੀਕਾ-ਈਰਾਨ ਵਿਚਾਲੇ ਭੂ-ਸਿਆਸੀ ਘਟਨਾਕ੍ਰਮ, ਅਮਰੀਕੀ ਮਹਿੰਗਾਈ ਦੇ ਅੰਕੜੇ ਅਤੇ ਫੈੱਡਰਲ ਰਿਜ਼ਰਵ ਦੀ ਸਤੰਬਰ ਬੈਠਕ ਐੱਫ. ਪੀ. ਆਈ. ਪ੍ਰਵਾਹ ਦੀ ਦਿਸ਼ਾ ਤੈਅ ਕਰਨਗੇ। ਇਸ ਦੌਰਾਨ ਐੱਫ. ਪੀ. ਆਈ. ਨੇ ਕਰਜ਼ਾ ਬਾਜ਼ਾਰ ਤੋਂ ਵੀ ਕੁੱਲ ਮਿਲਾ ਕੇ ਨਿਕਾਸੀ ਕੀਤੀ।

ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ
: SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News