ਬਰਫ ''ਚ ਫੱਸੀ ਬਾਰਾਤ ਅਤੇ 50 ਕਿਲੋਮੀਟਰ ਪੈਦਲ ਚੱਲ ਕੇ ਘਰ ਪੁੱਜੇ ਲਾੜਾ-ਲਾੜੀ

11/30/2015 11:36:40 AM

ਸ਼ਿਮਲਾ- ਡੋਡਰਾ ਕਵਾਰ ''ਚ ਬਰਫ ''ਚ ਫੱਸੀ ਬਾਰਾਤ ਤੋਂ ਲਾੜਾ-ਲਾੜੀ, ਕਈ ਬਾਰਾਤੀ ਅਤੇ ਲੜਕੀ ਵਾਲੇ ਕਰੀਬ 50 ਕਿਲੋਮੀਟਰ ਬਰਫ ''ਚ ਪੈਦਲ ਸਫਰ ਤੈਅ ਕਰ ਕੇ ਸਖਤ ਮਿਹਨਤ ਤੋਂ ਬਾਅਦ ਆਖਰਕਾਰ ਘਰ ਪੁੱਜ ਗਏ ਹਨ। ਇਹ ਲੋਕ ਲਾੜੀ ਲੈ ਕੇ ਆ ਰਹੇ ਸਨ ਕਿ ਅਚਾਨਕ ਬਰਫਬਾਰੀ ਕਾਰਨ ਰਸਤੇ ਬੰਦ ਹੋ ਗਏ। ਵਿਚ ਰਸਤੇ ਫੱਸੀ ਬਾਰਾਤ ਨੂੰ ਕੱਢਣ ਦਾ ਕੋਈ ਪ੍ਰਬੰਧ ਨਹੀਂ ਸੀ। ਅਜਿਹੇ ''ਚ ਲਾੜਾ-ਲਾੜੀ ਅਤੇ ਕੁਝ ਰਿਸ਼ਤੇਦਾਰ ਕਰੀਬ 50 ਕਿਲੋਮੀਟਰ ਪੈਦਲ ਚੱਲ ਕੇ ਸ਼ਨੀਵਾਰ ਦੇਰ ਰਾਤ ਚੌਂਤੜਾ ਪੁੱਜੇ। ਲਾੜੀ ਉਦੋਂ ਘਰ ਪੁੱਜੀ ਜਦੋਂ ਧਾਮ ਵੀ ਖਤਮ ਹੋ ਚੁੱਕੀ ਸੀ। ਉੱਥੇ ਹੀ ਅਜੇ ਵੀ ਡੇਢ ਦਰਜਨ ਬਾਰਾਤੀ ਡੋਡਰਾਕਵਾਰ ''ਚ ਫੱਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਲੋਨਿਵੀ ਨੇ ਬਰਫ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਰਫ ''ਚ ਫੱਸੇ ਬਾਰਾਤੀ ਮਨੋਜ ਕੁਮਾਰ ਦੀ ਸਿਹਤ ਖਰਾਬ ਹੋ ਗਈ ਹੈ। ਘਰ ਪੁੱਜਣ ''ਤੇ ਪਰਿਵਾਰ ਵਾਲਿਆਂ ਨੇ ਆਰਤੀ ਉਤਾਰ ਕੇ ਲਾੜੀ ਨੂੰ ਘਰ ਦੇ ਅੰਦਰ ਵਾੜਿਆ। 
ਲਾੜਾ ਗੋਪਾਲ ਬਿਸ਼ਟ ਨੇ ਦੱਸਿਆ ਕਿ ਉਹ 50 ਕਿਲੋਮੀਟਰ ਮੁਸਈ, ਬਨਵਾਰ, ਮੋਰੀ ਦਾ ਸਫਰ ਤੈਅ ਕਰ ਕੇ ਉਤਰਾਖੰਡ ਦੇ ਧੌਲਾ ''ਚ ਪੁੱਜੇ। ਗੱਡੀ ਦਾ ਪ੍ਰਬੰਧ ਹੋਣ ''ਤੇ 250 ਕਿਲੋਮੀਟਰ ਸਫਰ ਤੋਂ ਬਾਅਦ ਚੌਂਤੜਾ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਲੜਕੀ ਪੱਖ ਦੀਆਂ 6 ਔਰਤਾਂ, 7 ਪੁਰਸ਼ ਅਤੇ ਲਾੜਾ-ਲਾੜੀ ਸਮੇਤ 10 ਬਾਰਾਤੀ ਵੀ ਉਨ੍ਹਾਂ ਨਾਲ ਚੌਂਤੜਾ ਪੁੱਜੇ, ਜਦੋਂ ਕਿ ਮਨੋਜ ਕੁਮਾਰ, ਲਾਜਪਤ, ਪੰਕਜ ਬਿਸ਼ਟ, ਨਿਸ਼ੂ ਸੂਦ, ਪਿਤਾ ਕਾਲੀ ਦਾਸ ਅਤੇ ਹਰਬੰਸ ਲਾਲ ਸਮੇਤ 10 ਲੋਕ ਅਜੇ ਵੀ ਡੋਡਰਾ ''ਚ ਬਰਫ ''ਚ ਫੱਸੇ ਹੋਏ ਹਨ। ਇਨ੍ਹਾਂ ਲੋਕਾਂ ਦੇ ਲੜਕੀ ਵਾਲਿਆਂ ਦੇ ਲੋਕਾਂ ਵੱਲੋਂ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਡੋਡਰਾ ਕਵਾਰ ''ਚ ਲਗਭਗ 4.30 ਵਜੇ ਚਾਰ ਫੁੱਟ ਤੱਕ ਬਰਫ ਪਈ ਹੈ। ਮੌਕੇ ''ਤੇ ਬੋਲੇਰੋ ਕੈਂਪਰ, ਆਲਟੋ ਕਾਰਾਂ ਅਤੇ ਸਫਾਰੀ ਗੱਡੀਆਂ ਫੱਸੀਆਂ ਹੋਈਆਂ ਹਨ। ਐਤਵਾਰ ਨੂੰ ਗੋਪਾਲ ਬਿਸ਼ਟ ਦੇ ਘਰ ''ਚ ਧਾਮ ਦਾ ਆਯੋਜਨ ਕੀਤਾ ਗਿਆ। ਇਸ ''ਚ ਸਾਬਕਾ ਮੰਤਰੀ ਅਤੇ ਵਿਧਾਇਕ ਗੁਲਾਬ ਸਿੰਘ ਵੀ ਸ਼ਾਮਲ ਹੋਏ ਅਤੇ ਲਾੜਾ ਅਤੇ ਬਾਰਾਤੀਆਂ ਤੋਂ ਪੂਰੀ ਜਾਣਕਾਰੀ ਲਈ। 
ਦੂਜੇ ਪਾਸੇ ਗੁਲਾਬ ਸਿੰਘ ਨੇ ਦੱਸਿਆ ਕਿ ਡੋਡਰਾ ''ਚ ਫੱਸੇ ਲੋਕਾਂ ਅਤੇ ਗੱਡੀਆਂ ਨੂੰ ਕੱਢਣ ਲਈ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੇਸੀਬੀ, ਸਨੋ ਕਟਰ ਮਸ਼ੀਨਾਂ ਨੂੰ ਭੇਜਿਆ ਜਾ ਚੁੱਕਿਆ ਹੈ ਅਤੇ ਬਰਫ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੌਸਮ ਪੂਰੀ ਤਰ੍ਹਾਂ ਸਾਥ ਦਿੰਦਾ ਹੈ ਤਾਂ 2 ਦਿਨਾਂ ''ਚ ਲੋਕਾਂ ਅਤੇ ਗੱਡੀਆਂ ਨੂੰ ਕੱਢਿਆ ਜਾ ਸਕੇਗਾ। ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਫੱਸੇ ਲੋਕਾਂ ਨੂੰ ਕੱਢਣ ਲਈ ਸਰਕਾਰ ''ਤੇ ਦਬਾਅ ਬਣਾਇਆ ਜਾਵੇਗਾ। ਉੱਥੇ ਹੀ ਬਾਰਾਤ ''ਚ ਸ਼ਾਮਲ ਕੁਝ ਲੋਕਾਂ ਨੇ ਦੱਸਿਆ ਕਿ ਬਰਫਬਾਰ ਕਾਰਨ ਇਹ ਵਿਆਹ ਯਾਦਗਾਰ ਬਣ ਗਿਆ ਹੈ।


Disha

News Editor

Related News