ਦੀਵਾਲੀ ਤੇ ਛੱਠ ਪੂਜਾ ਮੌਕੇ ਬਿਨਾਂ ਪੈਸੇ ਦਿੱਤੇ ਬੁੱਕ ਕਰਵਾ ਸਕਦੇ ਹੋ ਟ੍ਰੇਨ ਦਾ ਟਿਕਟ

10/17/2019 3:13:17 PM

ਨਵੀਂ ਦਿੱਲੀ — ਭਾਰਤੀ ਰੇਲਵੇ ਸਮੇਂ-ਸਮੇਂ 'ਤੇ ਆਪਣੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਉਪਲੱਬਧ ਕਰਵਾਉਣ ਲਈ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਸ ਵਾਰ ਦੀਵਾਲੀ ਅਤੇ ਛੱਠ ਦੇ ਮੌਕੇ 'ਤੇ ਤੁਹਾਨੂੰ ਰੇਲਵੇ ਦੇ ਇਕ ਨਵੇਂ ਪ੍ਰੋਜੈਕਟ ਬਾਰੇ ਜਾਣਕਾਰੀ ਦੇ ਰਹੇ ਹਾਂ। ਇਸ ਯੋਜਨਾ ਦੇ ਤਹਿਤ ਤੁਸੀਂ ਬਿਨਾਂ ਪੈਸਿਆਂ ਦਿੱਤੇ ਵੀ ਟ੍ਰੇਨ 'ਚ ਸਫਰ ਕਰ ਸਕੋਗੇ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ(IRCTC) ਵਲੋਂ ਪੇਸ਼ ਕੀਤੇ ਗਏ ਇਸ ਪ੍ਰੋਜੈਕਟ ਦਾ ਲਾਭ ਲੱਖਾਂ ਯਾਤਰੀ ਲੈ ਸਕਦੇ ਹਨ। 

ਤਿਉਹਾਰਾਂ ਦੌਰਾਨ ਜੇਕਰ ਪੈਸਿਆਂ ਦੀ ਥੋੜ੍ਹੀ ਦਿੱਕਤ ਜਾਂ ਕਮੀ ਹੋ ਗਈ ਹੈ ਤਾਂ ਇਹ ਖਬਰ ਤੁਹਾਨੂੰ ਰਾਹਤ ਦੇ ਸਕਦੀ ਹੈ। ਇਸ ਸਥਿਤੀ 'ਚ ਯਾਤਰਾ ਟਾਲਣ ਦੀ ਬਜਾਏ ਈ-ਪੇ ਲੇਟਰ(e pay later) ਤੁਹਾਡੀ ਕਾਫੀ ਸਹਾਇਤਾ ਕਰ ਸਕਦਾ ਹੈ।

ਇਹ ਹੈ ਪੂਰਾ ਪ੍ਰੋਸੈੱਸ

- ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਆਈ.ਆਰ.ਸੀ.ਟੀ.ਸੀ. ਖਾਤੇ 'ਚ ਲਾਗਇਨ ਕਰਨਾ ਪਏਗਾ ਜਿੱਥੋਂ ਤੁਸੀਂ ਆਪਣੀ ਟਿਕਟ ਬੁੱਕ ਕਰਵਾ ਸਕਦੇ ਹੋ। ਇਥੇ ਕੁਝ ਵੇਰਵੇ ਭਰਨ ਤੋਂ ਬਾਅਦ ਆਪਣੀ ਸਹੂਲਤ ਅਨੁਸਾਰ ਰੇਲ ਦੀ ਚੋਣ ਕਰਕੇ ਫਿਰ ਬੁੱਕ ਕਰਨ  ਵਾਲੇ ਵਿਕਲਪ ਤੇ ਕਲਿਕ ਕਰ ਸਕਦੇ ਹੋ।

- ਇਸ ਤੋਂ ਬਾਅਦ ਤੁਹਾਨੂੰ ਯਾਤਰੀ ਦਾ ਵੇਰਵਾ ਅਤੇ ਕੈਪਚਾ ਕੋਡ ਭਰਨਾ ਪਏਗਾ ਅਤੇ ਅਗਲਾ ਪੇਜ਼(Next page) ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਪੇਜ 'ਤੇ ਤੁਹਾਨੂੰ ਭੁਗਤਾਨ ਦੇ ਵੇਰਵੇ ਭਰਨੇ ਪੈਣਗੇ ਜਿਸ ਲਈ ਕ੍ਰੈਡਿਟ, ਡੈਬਿਟ, ਭੀਮ ਐਪ ਅਤੇ ਨੈੱਟ ਬੈਂਕਿੰਗ ਵਰਗੇ ਵਿਕਲਪ ਤੁਹਾਡੇ ਸਾਹਮਣੇ ਖੁੱਲ੍ਹ ਜਾਣਗੇ। ਇਸ ਦੇ ਨਾਲ ਹੀ ਤੁਹਾਨੂੰ ਈ-ਪੇ ਲੇਟਰ ਦਾ ਵਿਕਲਪ ਮਿਲੇਗਾ, ਜਿਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਟਿਕਟ ਪੱਕੀ ਹੋ ਜਾਵੇਗੀ।

- ਹਾਲਾਂਕਿ ePayLater ਦਾ ਲਾਭ ਲੈਣ ਲਈ ਤੁਹਾਨੂੰ ਇਸ 'ਚ ਰਜਿਸਟਰ ਹੋਣਾ ਪਏਗਾ। ਇਸਦੇ ਲਈ ਤੁਹਾਨੂੰ www.epaylater.in  ਤੇ ਜਾਣਾ ਹੋਏਗਾ, ਜਿੱਥੇ ਤੁਹਾਡੇ ਸਾਹਮਣੇ ਬਿੱਲ ਅਦਾਇਗੀ ਦਾ ਵਿਕਲਪ ਆਵੇਗਾ। ਇਸ ਵਿਕਲਪ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਬਿਨਾ ਪੈਸੇ ਦਿੱਤੇ ਰੇਲ ਦੀ ਟਿਕਟ ਮਿਲੇਗੀ।
ਨਿਯਮਾਂ ਦੇ ਤਹਿਤ ਤੁਸੀਂ ਰੇਲ ਟਿਕਟ ਬੁੱਕ ਕਰਨ ਦੇ 14 ਦਿਨ ਅੰਦਰ ਪੈਸਿਆਂ ਦਾ ਭੁਗਤਾਨ ਕਰ ਸਕਦੇ ਹੋ।

ਸਮਾਂ ਮਿਆਦ ਅੰਦਰ ਪੈਸੇ ਦਾ ਭੁਗਤਾਨ ਨਾ ਕਰ ਸਕਣ ਦੀ ਸਥਿਤੀ 'ਚ ਲੱਗੇਗਾ ਚਾਰਜ

IRCTC ਦੀ ਇਸ ਸਕੀਮ ਦੇ ਤਹਿਤ ਕੋਈ ਵੀ ਯਾਤਰੀ IRCTC ਦੀ ਵੈਬਸਾਈਟ ਜ਼ਰੀਏ ਬਿਨਾਂ ਪੈਸੇ ਦਿੱਤੇ ਟਿਕਟ ਬੁੱਕ ਕਰਵਾ ਸਕਦਾ ਹੈ। ਟਿਕਟ ਬੁੱਕ ਕਰਨ ਦੇ 14 ਦਿਨਾਂ ਬਾਅਦ ਯਾਤਰੀ ਨੇ ਪੈਸੇ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਜੇਕਰ ਤੁਸੀਂ 14 ਦਿਨ ਬਾਅਦ ਤੱਕ ਪੈਸੇ ਦਾ ਭੁਗਤਾਨ ਨਹੀਂ ਕਰਦੇ ਤਾਂ ਤੁਹਾਨੂੰ 3.5 ਫੀਸਦੀ ਸਰਵਿਸ ਚਾਰਜ ਵੀ ਦੇਣਾ ਹੋਵੇਗਾ। ਹਾਲਾਂਕਿ ਜੇਕਰ ਤੁਸੀਂ 14 ਦਿਨਾਂ ਦੇ ਅੰਦਰ ਪੈਸਿਆਂ ਦਾ ਭੁਗਤਾਨ ਕਰ ਦਿੰਦੇ ਹੋ ਤਾਂ ਤੁਹਾਨੂੰ ਇਹ ਵਿਆਜ ਦੇਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਤੁਸੀਂ ਸਮੇਂ 'ਤੇ ਲੈਣ-ਦੇਣ ਨਹੀਂ ਕਰਦੇ ਹੋ ਤਾਂ ਤੁਹਾਡੀ ਕ੍ਰੈਡਿਟ ਲਿਮਟ ਵਧ ਸਕਦੀ ਹੈ। ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਤੁਹਾਡੇ ਵਲੋਂ ਲਈ ਗਈ ਟਿਕਟ ਦੀ ਕੀਮਤ ਤੁਹਾਡੀ ਕ੍ਰੈਡਿਟ ਲਿਮਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਦਾ ਲਾਭ ਤੁਸੀਂ ਆਪਣੇ IRCTC ਖਾਤੇ ਤੋਂ ਲੈ ਸਕਦੇ ਹੋ। ਦੇਰ ਨਾਲ ਪੈਸੇ ਦਾ ਭੁਗਤਾਨ ਕਰਨ 'ਤੇ ਤੁਹਾਡਾ ਕ੍ਰੈਡਿਟ ਘੱਟ ਜਾਵੇਗਾ ਅਤੇ ਤੁਸੀਂ ਇਸ ਸਹੂਲਤ ਦਾ ਲਾਭ ਨਹੀਂ ਲੈ ਸਕੋਗੇ। 


Related News