ਜਾਮ ''ਚ ਫਸਣ ਕਾਰਨ ਕਾਰ ''ਚ ਬੈਠੇ ਸ਼ਖਸ ਨੂੰ ਪਿਆ ਦਿਲ ਦਾ ਦੌਰਾ
Friday, Jun 27, 2025 - 05:50 PM (IST)

ਦੇਵਾਸ- ਮੱਧ ਪ੍ਰਦੇਸ਼ ਦੇ ਦੇਵਾਸ ਵਿਚ ਲੰਬੇ ਟ੍ਰੈਫਿਕ ਜਾਮ ਵਿਚ ਫਸੇ ਇਕ ਸ਼ਖਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਵਿਅਕਤੀ ਆਪਣੇ ਪਰਿਵਾਰ ਨਾਲ ਇੰਦੌਰ ਤੋਂ ਦੇਵਾਸ ਆ ਰਿਹਾ ਸੀ ਪਰ ਲੰਬੇ ਟ੍ਰੈਫਿਕ ਜਾਮ ਕਾਰਨ ਉਸ ਨੂੰ ਰਸਤੇ ਵਿਚ ਦਿਲ ਦਾ ਦੌਰਾ ਪੈ ਗਿਆ। ਲਗਭਗ ਇਕ ਘੰਟੇ ਤੱਕ ਜਾਮ ਵਿਚ ਫਸੇ ਰਹਿਣ ਕਾਰਨ ਉਸ ਦੀ ਮੌਤ ਹੋ ਗਈ। ਲੰਬੇ ਟ੍ਰੈਫਿਕ ਜਾਮ ਤੋਂ ਬਾਅਦ ਜਦੋਂ ਦੇਵਾਸ ਦੇ ਇਕ ਨਿੱਜੀ ਹਸਪਤਾਲ 'ਚ ਚੈੱਕ ਕਰਵਾਇਆ ਗਿਆ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਜਾਂਦਾ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ।
ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਕਮਲ ਪੰਚਾਲ ਹੈ। 62 ਸਾਲਾ ਕਮਲ ਬਿਜਲਪੁਰ ਦੇਵਾਸ ਦਾ ਰਹਿਣ ਵਾਲਾ ਹੈ। ਉਹ ਆਪਣੇ ਪਰਿਵਾਰ ਨਾਲ ਕਾਰ ਰਾਹੀਂ ਇੰਦੌਰ ਜਾ ਰਿਹਾ ਸੀ। ਜਿੱਥੇ ਉਹ ਲਗਭਗ 1 ਘੰਟੇ ਤੱਕ ਟ੍ਰੈਫਿਕ ਜਾਮ ਵਿਚ ਫਸਿਆ ਰਿਹਾ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ। ਦੇਵਾਸ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਉਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਪੁਲ ਨਿਰਮਾਣ ਅਤੇ ਸੜਕ ਨਿਰਮਾਣ ਕਾਰਨ ਦੇਵਾਸ-ਇੰਦੌਰ ਸੜਕ (ਏਬੀ ਰੋਡ) 'ਤੇ ਹਰ ਰੋਜ਼ ਘੰਟਿਆਂਬੱਧੀ ਜਾਮ ਰਹਿੰਦਾ ਹੈ। ਮ੍ਰਿਤਕ ਆਪਣੇ ਪੁੱਤਰ, ਪਤਨੀ ਅਤੇ ਨੂੰਹ ਨਾਲ ਆਪਣੀ ਭੈਣ ਦੀ ਤੇਰ੍ਹਵੀਂ 'ਚ ਸ਼ਾਮਲ ਹੋਣ ਲਈ ਦੇਵਾਸ ਆ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।