ਦਿੱਲੀ ''ਚ ਦਿਲ ਦਹਿਲਾ ਦੇਣ ਵਾਲਾ ਹਾਦਸਾ: ਰੈਣ ਬਸੇਰੇ ''ਚ ਭਿਆਨਕ ਅੱਗ ਲੱਗਣ ਨਾਲ 2 ਲੋਕਾਂ ਦੀ ਮੌਤ
Tuesday, Dec 02, 2025 - 02:09 AM (IST)
ਨੈਸ਼ਨਲ ਡੈਸਕ : ਦਿੱਲੀ ਦੇ ਵਸੰਤ ਵਿਹਾਰ ਮੈਟਰੋ ਸਟੇਸ਼ਨ ਦੇ ਨੇੜੇ ਕੂਲੀ ਕੈਂਪ ਵਿੱਚ ਇੱਕ ਰੈਣ ਬਸੇਰੇ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦੁਖਦਾਈ ਘਟਨਾ ਵਿੱਚ 2 ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਸੰਤ ਵਿਹਾਰ ਪੁਲਸ ਸਟੇਸ਼ਨ ਦੇ ਐੱਸਆਈ ਮੁਕੇਸ਼ ਤੁਰੰਤ ਮੌਕੇ 'ਤੇ ਪਹੁੰਚੇ ਅਤੇ 2 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਪਛਾਣ ਅਰਜੁਨ (18 ਸਾਲ) ਅਤੇ ਵਿਕਾਸ (42 ਸਾਲ) ਵਜੋਂ ਹੋਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : FEOs 'ਤੇ ਕੇਂਦਰ ਦਾ ਵੱਡਾ ਖੁਲਾਸਾ: ਵਿਜੇ ਮਾਲਿਆ ਸਣੇ 15 ਭਗੌੜਿਆਂ ਨੇ ਖਜ਼ਾਨੇ ਨੂੰ ਲਾ 'ਤਾ 58,000 ਕਰੋੜ ਦਾ ਚੂਨਾ
ਇਹ ਅੱਗ ਇੱਕ ਰੈਣ ਬਸੇਰੇ ਵਿੱਚ ਲੱਗੀ ਸੀ, ਜੋ ਬੇਘਰ ਲੋਕਾਂ ਦੇ ਰਹਿਣ ਦੀ ਥਾਂ ਹੁੰਦਾ ਹੈ। ਅੱਗ ਇੰਨੀ ਭਿਆਨਕ ਸੀ ਕਿ ਅਰਜੁਨ ਅਤੇ ਵਿਕਾਸ ਬਚ ਨਹੀਂ ਸਕੇ। ਪੁਲਸ ਨੇ ਤੁਰੰਤ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਬੇਘਰ ਲੋਕਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਰਦੀਆਂ ਦੇ ਮੌਸਮ ਦੌਰਾਨ ਸੈਂਕੜੇ ਬੇਘਰ ਲੋਕਂ ਦਾ ਸਹਾਰਾ ਰੈਣ ਬਸੇਰਾ ਹੀ ਹੁੰਦਾ ਹੈ।
ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਕੀ ਇਹ ਹਾਦਸਾ ਸੀ ਜਾਂ ਕੋਈ ਹੋਰ ਕਾਰਨ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਤੋਂ ਘਟਨਾ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਇਸ ਘਟਨਾ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਲੋਕ ਰੈਣ ਬਸੇਰਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਚਿੰਤਤ ਹਨ।
ਇਹ ਵੀ ਪੜ੍ਹੋ : ਘੱਟ ਜਾਵੇਗੀ Loan ਦੀ EMI! ਅਗਲੇ ਹਫ਼ਤੇ RBI ਕਰ ਸਕਦੈ 'ਰੇਪੋ ਰੇਟ' 'ਚ ਕਟੌਤੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
