ਓ ਤੇਰੀ..; ਵਪਾਰੀ ਨੂੰ ਕਰੋੜਾਂ ''ਚ ਪਿਆ ਟਰੇਨ ਦਾ ''ਝੂਟਾ''! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Wednesday, Dec 10, 2025 - 10:33 AM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਸੋਲਾਪੁਰ ਤੋਂ ਟਰੇਨ 'ਤੇ ਮੁੰਬਈ ਜਾਂਦੇ ਸਮੇਂ ਇਕ ਸੋਨਾ ਕਾਰੋਬਾਰੀ ਦੇ 5.53 ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 6-7 ਦਸੰਬਰ ਦੀ ਰਾਤ ਵਾਪਰੀ, ਜਦੋਂ ਕਾਰੋਬਾਰੀ ਸਿਦੇਸ਼ਵਰ ਐਕਸਪ੍ਰੈੱਸ ਟਰੇਨ 'ਚ ਸੋਲਾਪੁਰ ਤੋਂ ਮੁੰਬਈ ਜਾ ਰਿਹਾ ਸੀ। ਕਲਿਆਣ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਅਨੁਸਾਰ ਕਾਰੋਬਾਰੀ ਨੇ 2 ਟਰਾਲੀ ਬੈਗ ਇਕ ਚੇਨ ਨਾਲ ਬੰਨ੍ਹ ਕੇ ਆਪਣੀ ਸੀਟ ਤੋਂ ਹੇਠਾਂ ਰੱਖ ਦਿੱਤੇ, ਜਿਨ੍ਹਾਂ 'ਚ 4,456 ਗ੍ਰਾਮ ਸੋਨੇ ਦੇ ਗਹਿਣੇ ਰੱਖੇ ਹੋਏ ਸਨ।
ਇਹ ਵੀ ਪੜ੍ਹੋ : ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਹ ਸੌਂ ਗਿਆ ਤਾਂ ਇਕ ਅਣਪਛਾਤੇ ਚੋਰ ਨੇ ਚੇਨ ਤੋੜੀ ਅਤੇ ਦੋਵੇਂ ਬੈਗ ਲੈ ਕੇ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 305 (ਸੀ) (ਰਿਹਾਇਸ਼ ਟਰਾਂਸਪੋਰਟ ਦੇ ਸਾਧਨ ਜਾਂ ਪੂਜਾ ਸਥਾਨ 'ਚ ਚੋਰੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਕਲਿਆਣ ਸਰਕਾਰੀ ਰੇਲਵੇ ਪੁਲਸ ਨੇ ਪੰਢਾਰੀ ਕੰਡੇ ਨੇ ਕਿਹਾ,''ਅਸੀਂ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੇ ਪੀੜਤ ਦੇ ਸੌਂ ਜਾਣ ਦਾ ਫਾਇਦਾ ਚੁੱਕ ਕੇ ਬੈਗ ਚੋਰੀ ਕਰ ਲਏ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਸ਼ੱਕੀ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।''
ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੀਆਂ 'ਆਧਾਰ' ਕਾਰਡ ਦੀਆਂ ਫੋਟੋਕਾਪੀਆਂ ! ਸਖ਼ਤ ਨਿਯਮ ਲਿਆਉਣ ਜਾ ਰਹੀ ਸਰਕਾਰ
