UN ਨੇ ‘ਅਕਸ਼ੈ ਪਾਤਰ’ ਦੀ 4 ਅਰਬ ਲੋਕਾਂ ਨੂੰ ਭੋਜਨ ਮੁਹੱਈਆ ਕਰਾਉਣ ਦੀ ਪ੍ਰਾਪਤੀ ਦਾ ਮਨਾਇਆ ਜਸ਼ਨ

04/04/2024 6:05:01 PM

ਸੰਯੁਕਤ ਰਾਸ਼ਟਰ (ਯੂ.ਐੱਨ.ਆਈ.)- ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ 4 ਅਰਬ ਲੋਕਾਂ ਨੂੰ ਭੋਜਨ ਦੇਣ ਦੀ ‘ਅਕਸ਼ੈ ਪਾਤਰ’ ਫਾਊਂਡੇਸ਼ਨ ਦੀ ਇਤਿਹਾਸਕ ਪ੍ਰਾਪਤੀ ਦੀ ਸ਼ਲਾਘਾ ਕੀਤੀ ਗਈ ਅਤੇ ਦੌਰਾਨ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਦੇ ਸਰਗਰਮ ਕਦਮਾਂ ਦਾ ਜ਼ਿਕਰ ਕੀਤਾ ਗਿਆ। ‘ਅਕਸ਼ੈ ਪਾਤਰ’ ਦੀਆਂ ਭਾਰਤ ਵਿਚ 72 ਰਸੋਈਆਂ ਹਨ, ਜੋ ਪਿਛਲੇ 24 ਸਾਲਾਂ ਤੋਂ 24,000 ਸਕੂਲਾਂ ਵਿਚ ਹਰ ਰੋਜ਼ 21 ਲੱਖ ਬੱਚਿਆਂ ਨੂੰ ਭੋਜਨ ਦਿੰਦੀਆਂ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ ਮੰਗਲਵਾਰ ਨੂੰ ਇਕ ਵਿਸ਼ੇਸ਼ ਸਮਾਗਮ ‘ਖੁਰਾਕ ਸੁਰੱਖਿਆ ਵਿਚ ਪ੍ਰਾਪਤੀਆਂ : ਟਿਕਾਊ ਵਿਕਾਸ ਟੀਚਿਆਂ (ਐੱਸ. ਡੀ. ਜੀ.) ਵੱਲ ਭਾਰਤ ਦੇ ਕਦਮ’ ਦੀ ਮੇਜ਼ਬਾਨੀ ਕੀਤੀ, ਜਿਸ ਵਿਚ ਭੋਜਨ ਸੁਰੱਖਿਆ ਅਤੇ ਪੋਸ਼ਣ ਪ੍ਰਤੀ ਦੇਸ਼ ਦੀ ਪ੍ਰਤੀਕਿਰਿਆ ਆਈ.ਐੱਲ.ਓ. ਦੀਆਂ ਨਵੀਨਤਾਕਾਰੀ ਰਣਨੀਤੀਆਂ, ਨੀਤੀਆਂ ਅਤੇ ਪ੍ਰਾਪਤੀਆਂ, ਖਾਸ ਤੌਰ ’ਤੇ ਜ਼ੀਰੋ ਭੁੱਖਮਰੀ ਦੇ ਟੀਚੇ ਨੂੰ ਉਜਾਗਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੋਂ ਬਚਣ ਲਈ ਲੋਕਾਂ ਨੇ ਸਮੁੰਦਰ 'ਚ ਮਾਰੀਆਂ ਛਾਲਾਂ

ਇਸ ਪ੍ਰੋਗਰਾਮ ਵਿਚ ਇਨਫੋਸਿਸ ਦੇ ਸੰਸਥਾਪਕ ਐੱਨ.ਆਰ. ਨਾਰਾਇਣ ਮੂਰਤੀ, ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਅਤੇ ‘ਦਿ ਅਕਸ਼ੈ ਪੱਤਰ ਫਾਊਂਡੇਸ਼ਨ’ ਦੇ ਪ੍ਰਧਾਨ ਮਧੂ ਪੰਡਤ ਦਾਸ, ਭਾਰਤੀ ਐੱਨ.ਜੀ.ਓ. ਨੇ ਹੁਣ ਤੱਕ 4 ਅਰਬ ਲੋਕਾਂ ਨੂੰ ਭੋਜਨ ਦੇਣ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭੇਜੇ ਗਏ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4 ਅਰਬ ਲੋਕਾਂ ਨੂੰ ਭੋਜਨ ਪਰੋਸਣ ਦੀ ਨੂੰਅਨੋਖੀ ਪ੍ਰਾਪਤੀ’ ’ਤੇ ਅਕਸ਼ੈ ਪੱਤਰ ਫਾਊਂਡੇਸ਼ਨ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਕਿਹਾ। ਇਹ ਸੰਦੇਸ਼ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ ਰਾਜਦੂਤ ਰੁਚਿਰਾ ਕੰਬੋਜ ਨੇ ਪੜ੍ਹਿਆ।

ਇਹ ਵੀ ਪੜ੍ਹੋ: ਕੈਨੇਡਾ 'ਚ ਗੁੰਡਾਗਰਦੀ ਦੇ ਮਾਮਲੇ 'ਚ ਸ਼ਾਮਲ 3 ਭਾਰਤੀ ਚੜ੍ਹੇ ਪੁਲਸ ਅੜਿੱਕੇ, ਚੌਥਾ ਹਾਲੇ ਵੀ ਫਰਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News