ਰਾਂਚੀ ਦੇ ਸਰਕਾਰੀ ਪੋਲਟਰੀ ਫਾਰਮ ''ਚ ਫੈਲਿਆ ਬਰਡ ਫਲੂ, 2196 ਪੰਛੀਆਂ ਦੀ ਮੌਤ

Thursday, Apr 25, 2024 - 12:31 AM (IST)

ਰਾਂਚੀ ਦੇ ਸਰਕਾਰੀ ਪੋਲਟਰੀ ਫਾਰਮ ''ਚ ਫੈਲਿਆ ਬਰਡ ਫਲੂ, 2196 ਪੰਛੀਆਂ ਦੀ ਮੌਤ

ਰਾਂਚੀ — ਝਾਰਖੰਡ ਸਰਕਾਰ ਨੇ ਸੂਬੇ ਦੀ ਰਾਜਧਾਨੀ 'ਚ ਇਕ ਸਰਕਾਰੀ ਪੋਲਟਰੀ ਫਾਰਮ 'ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਖੇਤਰੀ ਪੋਲਟਰੀ ਫਾਰਮ ਵਿੱਚ 1,745 ਮੁਰਗੀਆਂ ਸਮੇਤ 2,196 ਪੰਛੀ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ 1697 ਅੰਡੇ ਵੀ ਨਸ਼ਟ ਕਰ ਦਿੱਤੇ ਗਏ। ਅਧਿਕਾਰੀ ਨੇ ਦੱਸਿਆ ਕਿ ਨਮੂਨਿਆਂ ਵਿੱਚ ਏਵੀਅਨ ਫਲੂ ਐਚ5ਐਨ1 ਦੀ ਪੁਸ਼ਟੀ ਹੋਈ ਹੈ। ਇਹ ਇੱਕ ਕਿਸਮ ਦਾ ਵਾਇਰਸ ਹੈ ਜਿਸ ਕਾਰਨ ਪੰਛੀ ਬਿਮਾਰ ਹੋ ਕੇ ਮਰ ਜਾਂਦੇ ਹਨ।

ਇਹ ਵੀ ਪੜ੍ਹੋ- ED ਦੇ ਹਲਫਨਾਮੇ 'ਤੇ AAP ਦਾ ਬਿਆਨ- 'ਇਹ ਈਡੀ ਦੀ ਨਹੀਂ, ਭਾਜਪਾ ਦੀ ਜਾਂਚ ਹੈ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News