ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ ਤੋੜੇ ਸਾਰੇ ਰਿਕਾਰਡ, ਜਾਣੋ ਕੀ ਰਹੀ ਕੀਮਤ

Friday, May 26, 2023 - 05:39 AM (IST)

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ ਤੋੜੇ ਸਾਰੇ ਰਿਕਾਰਡ, ਜਾਣੋ ਕੀ ਰਹੀ ਕੀਮਤ

ਇੰਟਰਨੈਸ਼ਨਲ ਡੈਸਕ : ਮੈਸੂਰ ਦੇ 18ਵੀਂ ਸਦੀ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਲੰਡਨ 'ਚ ਬੋਨਹੈਮਸ ਦੇ ਲਈ ਭਾਰਤੀ ਵਸਤੂਆਂ ਦੀ ਨਿਲਾਮੀ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਹਫ਼ਤੇ ਹੋਈ ਇਸਲਾਮਿਕ ਅਤੇ ਭਾਰਤੀ ਕਲਾ ਦੀ ਵਿਕਰੀ 'ਚ ਇਹ £14 ਮਿਲੀਅਨ (GBP) ਵਿੱਚ ਵਿਕੀ। 1782 ਤੋਂ 1799 ਤੱਕ ਰਾਜ ਕਰਨ ਵਾਲੇ ਟੀਪੂ ਸੁਲਤਾਨ ਦੀ ਤਲਵਾਰ ਨੂੰ 'ਸੁਖੇਲਾ' (ਸੱਤਾ ਦਾ ਪ੍ਰਤੀਕ) ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ : PM ਰਿਸ਼ੀ ਸੁਨਕ ਦੀ ਰਿਹਾਇਸ਼ ਡਾਊਨਿੰਗ ਸਟ੍ਰੀਟ ਦੇ ਗੇਟ ਨਾਲ ਟਕਰਾਈ ਕਾਰ, ਇਕ ਗ੍ਰਿਫ਼ਤਾਰ

ਇਹ ਤਲਵਾਰ ਸਟੀਲ ਦੀ ਬਣੀ ਹੋਈ ਹੈ ਅਤੇ ਇਸ 'ਤੇ ਸੋਨੇ ਨਾਲ ਉੱਤਮ ਨੱਕਾਸ਼ੀ ਕੀਤੀ ਗਈ ਹੈ। ਇਹ ਟੀਪੂ ਸੁਲਤਾਨ ਦੇ ਨਿੱਜੀ ਚੈਂਬਰ 'ਚੋਂ ਮਿਲੀ ਸੀ ਅਤੇ ਈਸਟ ਇੰਡੀਆ ਕੰਪਨੀ ਨੇ ਹਮਲੇ ਵਿੱਚ ਉਨ੍ਹਾਂ ਦੀ ਹਿੰਮਤ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਜਨਰਲ ਡੇਵਿਡ ਬੇਅਰਡ ਨੂੰ ਭੇਟ ਕੀਤੀ ਸੀ। ਇਸ ਹਮਲੇ 'ਚ ਟੀਪੂ ਸੁਲਤਾਨ ਮਾਰਿਆ ਗਿਆ ਸੀ, ਜਿਸ ਨੂੰ 'ਟਾਈਗਰ ਆਫ਼ ਮੈਸੂਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਹਮਲਾ ਮਈ 1799 'ਚ ਹੋਇਆ ਸੀ।

ਇਹ ਵੀ ਪੜ੍ਹੋ : ATM 'ਚੋਂ ਪੈਸੇ ਕਢਵਾਉਣ ਆਏ ਲੋਕਾਂ ਨਾਲ ਕਰ ਜਾਂਦਾ ਸੀ ਵੱਡਾ ਕਾਂਡ, ਵੇਖੋ ਮੁਲਜ਼ਮ ਕੋਲੋਂ ਕੀ ਕੁਝ ਮਿਲਿਆ (ਵੀਡੀਓ)

ਬੋਨਹੈਮਜ਼ ਦੇ ਇਸਲਾਮਿਕ ਅਤੇ ਭਾਰਤੀ ਕਲਾ ਦੇ ਮੁਖੀ ਅਤੇ ਨਿਲਾਮੀ ਕਰਨ ਵਾਲੇ ਓਲੀਵਰ ਵ੍ਹਾਈਟ ਨੇ ਮੰਗਲਵਾਰ ਨੂੰ ਵਿਕਰੀ ਤੋਂ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਇਹ ਸ਼ਾਨਦਾਰ ਤਲਵਾਰ ਟੀਪੂ ਸੁਲਤਾਨ ਨਾਲ ਸਬੰਧਤ ਸਾਰੇ ਹਥਿਆਰਾਂ 'ਚੋਂ ਸਭ ਤੋਂ ਵਧੀਆ ਹੈ, ਜੋ ਅਜੇ ਵੀ ਨਿੱਜੀ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਸੁਲਤਾਨ ਦਾ ਇਸ ਨਾਲ ਗੂੜ੍ਹਾ ਨਿੱਜੀ ਸਬੰਧ ਸੀ ਅਤੇ ਇਸ ਦੀ ਸ਼ਾਨਦਾਰ ਸ਼ਿਲਪਕਾਰੀ ਇਸ ਨੂੰ ਵਿਲੱਖਣ ਬਣਾਉਂਦੀ ਹੈ। ਤਲਵਾਰ ਦੀ ਕੀਮਤ GBP 1,500,000 ਅਤੇ 2,000,000 ਦੇ ਵਿਚਾਲੇ ਸੀ ਪਰ ਅੰਦਾਜ਼ਨ 14,080,900 'ਚ ਵੇਚੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News