ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਟੈਂਕਰ ਨੇ ਕੁਚਲਿਆ, ਤਿੰਨ ਦੀ ਹੋਈ ਦਰਦਨਾਕ ਮੌਤ

Thursday, Oct 24, 2024 - 01:23 PM (IST)

ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਟੈਂਕਰ ਨੇ ਕੁਚਲਿਆ, ਤਿੰਨ ਦੀ ਹੋਈ ਦਰਦਨਾਕ ਮੌਤ

ਬੁਲੰਦਸ਼ਹਿਰ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਦਿਬਾਈ ਇਲਾਕੇ 'ਚ ਸੜਕ ਕਿਨਾਰੇ ਖੜ੍ਹੇ ਕੁਝ ਲੋਕਾਂ ਨੂੰ ਇਕ ਟੈਂਕਰ ਵਲੋਂ ਕੁਚਲ ਦੇਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਸ ਨੇ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਇਲਾਕਾ ਅਧਿਕਾਰੀ ਸ਼ੋਭਿਤ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਚਾਰ ਵਿਅਕਤੀ ਇੱਕ ਵਾਹਨ 'ਤੇ ਝੋਨਾ ਲੱਦ ਕੇ ਕਾਸਨਗਜ ਤੋਂ ਜਹਾਂਗੀਰਾਬਾਦ ਮੰਡੀ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ - ਅਯੁੱਧਿਆ 'ਚ ਇਸ ਵਾਰ ਦਾ ਦੀਪ ਉਤਸਵ ਹੋਵੇਗਾ ਬਹੁਤ ਖ਼ਾਸ, ਬਣਨਗੇ ਵਿਸ਼ਵ ਰਿਕਾਰਡ

ਇਸ ਦੌਰਾਨ ਰਾਤ ਕਰੀਬ 3 ਵਜੇ ਉਨ੍ਹਾਂ ਦੀ ਗੱਡੀ ਦਾ ਅਲੀਗੜ੍ਹ-ਅਨੁਪਸ਼ਹਿਰ ਰੋਡ 'ਤੇ ਟਾਇਰ ਪੰਕਚਰ ਹੋ ਗਿਆ। ਇਸ ਤੋਂ ਬਾਅਦ ਉਹ ਸੜਕ ਕਿਨਾਰੇ ਗੱਡੀ ਖੜ੍ਹੀ ਕਰਕੇ ਗੱਡੀ ਦਾ ਟਾਇਰ ਬਦਲ ਰਹੇ ਸਨ ਸੀ ਕਿ ਇਕ ਟੈਂਕਰ ਨੇ ਉਸ ਨੂੰ ਕੁਚਲ ਦਿੱਤਾ। ਕੁਮਾਰ ਨੇ ਦੱਸਿਆ ਕਿ ਇਸ ਹਾਦਸੇ 'ਚ ਸਤੀਸ਼ ਚੰਦ (42), ਰਾਮ ਸਿੰਘ (58) ਅਤੇ ਸੰਜੂ (27) ਦੀ ਮੌਤ ਹੋ ਗਈ ਅਤੇ ਹਾਦਸੇ 'ਚ ਜ਼ਖਮੀ ਵਿਜੇ ਨੂੰ ਗੰਭੀਰ ਹਾਲਤ 'ਚ ਅਲੀਗੜ੍ਹ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News