ਵੱਡੀ ਖ਼ਬਰ: ਈਰਾਨ ਨੇ ਸਾਊਦੀ ਅਰਬ ਦੀ ਬੰਦਰਗਾਹ ''ਤੇ ਖੜ੍ਹੇ ਅਮਰੀਕੀ ਤੇਲ ਟੈਂਕਰ ''ਤੇ ਕੀਤਾ ਹਮਲਾ
Saturday, Mar 07, 2026 - 11:24 PM (IST)
ਇੰਟਰਨੈਸ਼ਨ ਡੈਸਕ- ਈਰਾਨ ਨੇ ਸਾਊਦੀ ਅਰਬ ਦੀ ਇੱਕ ਬੰਦਰਗਾਹ 'ਤੇ ਲੰਗਰ ਲਗਾ ਕੇ ਖੜ੍ਹੇ ਅਮਰੀਕੀ ਮਾਲਕੀ ਵਾਲੇ ਤੇਲ ਟੈਂਕਰ 'ਤੇ ਹਮਲਾ ਕਰ ਦਿੱਤਾ ਹੈ। ਇਸ ਘਟਨਾ ਦੀ ਪੁਸ਼ਟੀ ਮਿਸਰ ਦੇ 'ਇੰਟੈਲ ਆਬਜ਼ਰਵਰ' ਵੱਲੋਂ ਕੀਤੀ ਗਈ ਹੈ।
ਰਿਪੋਰਟ ਅਨੁਸਾਰ, ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਅਮਰੀਕੀ ਜਹਾਜ਼ਾਂ ਦੀ ਭਾਲ ਵਿੱਚ ਇੰਨੀ ਸਰਗਰਮ ਹੋ ਗਈ ਹੈ ਕਿ ਉਹ ਹੁਣ ਸਾਊਦੀ ਅਰਬ ਦੀਆਂ ਆਪਣੀਆਂ ਬੰਦਰਗਾਹਾਂ ਦੇ ਅੰਦਰ ਤੱਕ ਪਹੁੰਚ ਚੁੱਕੀ ਹੈ। ਇਹ ਕਾਰਵਾਈ ਦਰਸਾਉਂਦੀ ਹੈ ਕਿ ਈਰਾਨੀ ਫੌਜ ਖਾੜੀ ਦੇ ਖੇਤਰ ਵਿੱਚ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਲਈ ਸਾਊਦੀ ਅਰਬ ਦੇ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕਿਆਂ ਵਿੱਚ ਵੀ ਦਾਖਲ ਹੋ ਰਹੀ ਹੈ।
🚨🇮🇷🇺🇸 Iran just struck an American-owned tanker anchored at a Saudi port.
— Mario Nawfal (@MarioNawfal) March 7, 2026
The IRGC is hunting U.S. vessels all the way into Saudi Arabia's own harbor.
Egypt's Intel Observer https://t.co/bk1bPCXhaR pic.twitter.com/cWw5XJHjGB
ਇਹ ਘਟਨਾ ਖਾੜੀ ਦੇ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਲਈ ਇੱਕ ਗੰਭੀਰ ਚੁਣੌਤੀ ਵਜੋਂ ਉਭਰੀ ਹੈ, ਕਿਉਂਕਿ IRGC ਹੁਣ ਸਾਊਦੀ ਅਰਬ ਦੇ ਆਪਣੇ ਹਾਰਬਰ (ਬੰਦਰਗਾਹ) ਦੇ ਅੰਦਰ ਵੜ ਕੇ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਹਮਲੇ ਨੇ ਪੂਰੇ ਖੇਤਰ ਵਿੱਚ ਜੰਗ ਦੇ ਬੱਦਲ ਹੋਰ ਮੰਡਰਾਉਣ ਲੱਗੇ ਹਨ।
