ਸ਼ਕੁੰਤਲਾ ਦੇਵੀ ਨਹੀਂ ਇਹ ਨੌਜਵਾਨ ਹੈ ਦੁਨੀਆ ਦਾ ਸਭ ਤੋਂ ਤੇਜ ‘ਹਿਊਮਨ ਕੈਲਕੁਲੇਟਰ’
Tuesday, Aug 25, 2020 - 04:08 AM (IST)
ਹੈਦਰਾਬਾਦ - ਨੀਲਕੰਠ ਭਾਨੂ ਪ੍ਰਕਾਸ਼… ਇਹ ਨਾਮ ਯਾਦ ਰੱਖਣ ਦਾ ਸਮਾਂ ਆ ਗਿਆ ਹੈ। ਹੈਦਰਾਬਾਦ ਦਾ ਰਹਿਣ ਵਾਲਾ ਇਹ ਨੌਜਵਾਨ ਹੁਣ ਦੇਸ਼ ਅਤੇ ਦੁਨੀਆ ਦਾ ਸਭ ਤੋਂ ਤੇਜ਼ ਹਿਊਮਨ ਕੈਲਕੁਲੇਟਰ ਹੈ। ਬੈਂਗਲੁਰੂ ਮਿਰਰ ਮੁਤਾਬਕ, ਲੰਡਨ 'ਚ ਆਯੋਜਿਤ ਹੋਈ ਮਾਇੰਡ ਸਪੋਰਟਸ ਓਲੰਪਿਆਡ 2020 'ਚ ਨੀਲਕੰਠ ਨੇ ਹੀ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ ਹੈ।
13 ਦੇਸ਼ਾਂ ਨੇ ਲਿਆ ਸੀ ਭਾਗ
ਦੱਸ ਦਈਏ ਕਿ ਸੈਂਟ ਸਟੀਫਨ ਕਾਲਜ, ਦਿੱਲੀ ਤੋਂ ਗ੍ਰੈਜੁਏਸ਼ਨ ਕਰ ਚੁੱਕੇ ਨੀਲਕੰਠ ਨੇ ਇਸ ਮੁਕਾਬਲੇ 'ਚ ਪਹਿਲਾ ਸਥਾਨ ਪਾਇਆ। ਇਸ ਮੁਕਾਬਲੇ 'ਚ 13 ਦੇਸ਼ਾਂ ਨੇ ਭਾਗ ਲਿਆ ਸੀ। ਨੀਲਕੰਠ ਦਾ ਦਾਅਵਾ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਭਾਰਤ ਨੇ ਮੈਂਟਲ ਕੈਲਕੁਲੇਸ਼ਨ ਵਰਲਡ ਚੈਂਪਿਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਹੈ।
ਜੱਜ ਰਹਿ ਗਏ ਹੈਰਾਨ
ਨੀਲਕੰਠ ਮੁਤਾਬਕ ਸਕਾਟ ਫਲੈਂਸਬਰਗ ਅਤੇ ਸ਼ਕੁੰਤਲਾ ਦੇਵੀ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਇੱਥੇ ਤੱਕ ਕਿ ਮਾਇੰਡ ਸਪੋਰਟਸ ਓਲੰਪਿਕ ਮੁਕਾਬਲੇ ਦੌਰਾਨ ਜੱਜ ਵੀ ਨੀਲਕੰਠ ਦੀ ਤੇਜ਼ੀ ਤੋਂ ਹੈਰਾਨ ਸਨ। ਦੱਸ ਦਈਏ ਕਿ ਹੈਦਰਾਬਾਦ ਦੇ ਮੋਤੀ ਨਗਰ 'ਚ ਰਹਿਣ ਵਾਲੇ ਹਨ 21 ਸਾਲਾ ਨੀਲਕੰਠ ਦੇ ਨਾਮ ਸਭ ਤੋਂ ਤੇਜ਼ ਗਿਣਤੀ ਕਰਨ ਦਾ ਵਿਸ਼ਵ ਰਿਕਾਰਡ ਵੀ ਹੈ।
ਕਈ ਰਿਕਾਰਡਸ ਹਨ ਉਨ੍ਹਾਂ ਦੇ ਨਾਮ
ਇੰਡੀਆ ਟਾਈਮਜ਼ ਦੇ ਅਨੁਸਾਰ, ਨੀਲਕੰਠ ਕਈ ਰਿਕਾਰਡਸ ਆਪਣੇ ਨਾਮ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਨੂੰ ਮੈਂਟਲ ਐਰਿਥਮੈਟਿਕ ਦਾ ਮਾਸਟਰ ਮੰਨਿਆ ਜਾਂਦਾ ਹੈ। ਲਾਕਡਾਊਨ ਦੌਰਾਨ ਹੀ ਉਹ 8ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚਿਆਂ ਨੂੰ ਆਨਲਾਈਨ ਕਲਾਸੇਸ ਦੇ ਰਹੇ ਹਨ। ਪਹਿਲਾਂ ਤਾਂ ਕਰੀਬ 100 ਵਿਦਿਆਰਥੀ ਉਨ੍ਹਾਂ ਨਾਲ ਜੁੜੇ ਸਨ। ਹੌਲੀ-ਹੌਲੀ ਇਹ ਨੰਬਰ ਵਧਦਾ ਰਿਹਾ। ਹੁਣ ਕਰੀਬ ਇੱਕ ਲੱਖ ਵਿਦਿਆਰਥੀ ਉਨ੍ਹਾਂ ਦੀ ਕਲਾਸੇਸ ਦਾ ਲਾਭ ਲੈ ਰਹੇ ਹਨ। Exploring Infinities ਨਾਮ ਦਾ ਪ੍ਰੋਜੈਕਟ ਸ਼ੁਰੂ ਕਰ ਉਹ ਸਰਕਾਰੀ ਸਕੂਲ 'ਚ ਪੜ੍ਹ ਰਹੇ ਬੱਚਿਆਂ ਨੂੰ ਮੈਥਸ 'ਚ ਜੀਨੀਅਸ ਬਣਾਉਣ ਦਾ ਕੰਮ ਵੀ ਕਰ ਰਹੇ ਹਨ।