ਕਰਤਵਯ ਪਥ ''ਤੇ ਇਸ ਵਾਰ ਹੋਣਗੇ ਧਰਮ ਯਾਤਰਾ ਦੇ ਦਰਸ਼ਨ

Monday, Jan 23, 2023 - 04:20 PM (IST)

ਕਰਤਵਯ ਪਥ ''ਤੇ ਇਸ ਵਾਰ ਹੋਣਗੇ ਧਰਮ ਯਾਤਰਾ ਦੇ ਦਰਸ਼ਨ

ਨਵੀਂ ਦਿੱਲੀ- 74ਵੇਂ ਗਣਤੰਤਰ ਦਿਵਸ ਦੀ ਪਰੇਡ 'ਚ ਇਸ ਵਾਰ ਕਰਤਵਯ ਪੱਥ 'ਤੇ ਧਰਮ ਯਾਤਰਾ ਵੀ ਨਿਕਲੇਗੀ। ਫ਼ੌਜ ਸਕਤੀ ਅਤੇ ਵੱਖ-ਵੱਖ ਖੇਤਰਾਂ 'ਚ ਹੋਏ ਵਿਕਾਸ ਦੀ ਝਲਕ ਤੋਂ ਬਾਅਦ ਜਦੋਂ ਸੂਬਿਆਂ ਦੀਆਂ ਝਾਂਕੀਆਂ ਨਿਕਲਣਗੀਆਂ ਤਾਂ ਅਜਿਹਾ ਪ੍ਰਤੀਤ ਹੋਵੇਗਾ, ਜਿਵੇਂ ਦਰਸ਼ਕ ਕਿਸੇ ਤੀਰਥ ਜਾਂ ਧਾਰਮਿਕ ਯਾਤਰਾ ਦਾ ਹਿੱਸਾ ਹੋਣ। ਪਰੇਡ 'ਚ ਇਸ ਵਾਰ 23 ਝਾਂਕੀਆਂ ਹੋਣਗੀਆਂ। ਇਨ੍ਹਾਂ 'ਚੋਂ 17 ਝਾਂਕੀਆਂ ਵੱਖ-ਵੱਖ ਸੂਬਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹਨ।

PunjabKesari

ਇਨ੍ਹਾਂ 'ਚੋਂ 11 ਝਾਂਕੀਆਂ ਧਰਮ ਅਤੇ ਸੈਰ-ਸਪਾਟੇ ਦੀ ਝਲਕ ਦਿਖਾਉਣਗੀਆਂ। 6 ਝਾਂਕੀਆਂ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਹੋਣਗੀਆਂ। ਰਾਸ਼ਟਰੀ ਰੰਗਸ਼ਾਲਾ ਦੇ ਵਿਸ਼ੇਸ਼ ਕਾਰਜ ਅਧਿਕਾਰੀ ਰਾਕੇਸ਼ ਪਾਂਡੇ ਅਤੇ ਰੱਖਿਆ ਵਿਭਾਗ ਦੇ ਜਨਸੰਪਰਕ ਅਧਿਕਾਰੀ ਨਾਮਪੀਬਾਊ ਮਰੀਨ ਮਈ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀਆਂ। ਝਾਂਕੀਆਂ ਨੂੰ ਨਿਕਲਣ ਲਈ 27 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਇਸ ਵਾਰ ਪੰਜਾਬ, ਹਿਮਾਚਲ ਪ੍ਰਦੇਸ਼ ਸਮੇਤ ਕਈ ਸੂਬਿਆਂ ਦੀਆਂ ਝਾਂਕੀਆਂ ਨੂੰ ਜਗ੍ਹਾ ਨਹੀਂ ਮਿਲ ਸਕੀ।

PunjabKesari


author

DIsha

Content Editor

Related News