ਦਵਾਈ ਪ੍ਰੀਖਣ ਲਈ ਇਸ ਫਾਰਮਾ ਕੰਪਨੀ ਨੇ ਇਨਸਾਨਾਂ ਨੂੰ ਬਣਾਇਆ ''ਜਾਨਵਰ'', 21 ਲੋਕ ਬੀਮਾਰ

Saturday, Apr 21, 2018 - 03:05 PM (IST)

ਦਵਾਈ ਪ੍ਰੀਖਣ ਲਈ ਇਸ ਫਾਰਮਾ ਕੰਪਨੀ ਨੇ ਇਨਸਾਨਾਂ ਨੂੰ ਬਣਾਇਆ ''ਜਾਨਵਰ'', 21 ਲੋਕ ਬੀਮਾਰ

ਚੁਰੂ— ਰਾਜਸਥਾਨ ਦੇ ਚੁਰੂ ਜ਼ਿਲੇ ਦੇ ਇਕ ਪਿੰਡ 'ਚ ਬੀਮਾਰ ਪੈਣ 'ਤੇ ਇਕੱਠੇ 21 ਲੋਕਾਂ ਨੂੰ ਜੈਪੁਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੀੜਤਾਂ ਨੇ ਇਸ ਦੇ ਪਿੱਛੇ ਇਕ ਵਿਦੇਸ਼ੀ ਫਾਰਮਾ ਕੰਪਨੀ 'ਤੇ ਦੋਸ਼ ਲਗਾਇਆ ਹੈ, ਜੋ ਆਪਣੀਆਂ ਦਵਾਈਆਂ ਦਾ ਪ੍ਰੀਖਣ ਜਾਨਵਰਾਂ 'ਤੇ ਨਾ ਕਰ ਕੇ ਇਨਸਾਨਾਂ 'ਤੇ ਕਰਦੀ ਹੈ। ਕੰਪਨੀ ਦੀਆਂ ਦਵਾਈਆਂ ਦਾ ਸੇਵਨ ਕਰਨ ਨਾਲ ਹੀ ਚੁਰੂ ਦੇ ਬਿਦਾਸਰ ਪਿੰਡ 'ਚ 21 ਲੋਕ ਬੀਮਾਰ ਹੋ ਗਏ। ਹਸਪਤਾਲ 'ਚ ਭਰਤੀ ਇਕ ਮਰੀਜ਼ ਨੇ ਦੱਸਿਆ,''ਸਾਡੇ ਪਿੰਡ ਬਿਦਾਸਰ ਤੋਂ 21 ਲੋਕ ਇੱਥੇ ਆਏ ਹਨ। ਕੰਪਨੀ ਸਾਨੂੰ ਉਨ੍ਹਾਂ ਦੀਆਂ ਦਵਾਈਆਂ ਲੈਣ ਲਈ 500 ਰੁਪਏ ਪ੍ਰਤੀ ਦਿਨ ਦਾ ਆਫਰ ਦਿੰਦੀ ਹੈ।''

ਰਾਜਸਥਾਨ ਦੇ ਸਿਹਤ ਮੰਤਰੀ ਕਾਲੀ ਚਰਨ ਸਰਾਫ ਨੇ ਕਿਹਾ,''ਇਹ ਬੇਹੱਦ ਗੰਭੀਰ ਮੁੱਦਾ ਹੈ। ਮੈਂ ਸਾਡੇ ਮੈਡੀਕਲ ਹੈਲਥ ਦੇ ਮੁੱਖ ਸਕੱਤਰ ਨੂੰ ਮਾਮਲੇ ਦੀ ਪੜਤਾਲ ਦਾ ਆਦੇਸ਼ ਦਿੱਤਾ ਹੈ। ਇਸ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।''


Related News