ਦੁਨੀਆਂ ਤੋਂ 7 ਸਾਲ ਪਿੱਛੇ ਹੈ ਇਹ ਦੇਸ਼, ਅਜੇ ਵੀ ਚੱਲ ਰਿਹੈ ਸੰਨ 2012

10/11/2019 7:53:23 PM

ਜਲੰਧਰ (ਵੈਬ ਡੈਸਕ)-ਅੱਜ ਦੇ ਇਸ ਡਿਜੀਟਲਾਇਜੇਸ਼ ਦੇ ਯੁਗ ਵਿਚ ਇਕ ਅਜਿਹਾ ਵੀ ਦੇਸ਼ ਹੈ ਜੋ ਪੂਰੀ ਦੁਨਿਆਂ ਨਾਲੋਂ 7 ਸਾਲ ਪਿੱਛੇ ਚੱਲ ਰਿਹਾ ਹੈ। ਪੂਰੀ ਦੁਨੀਆਂ ਵਿਚ ਸਾਲ 2019 ਚਲ ਰਿਹਾ ਹੈ ਪਰ ਇਸ ਦੇਸ਼ ਦੇ ਕਲੰਡਰ ਦੇ ਹਿਸਾਬ ਨਾਲ ਉਥੇ ਅਜੇ ਸੰਨ 2012 ਹੀ ਚੱਲ ਰਿਹਾ ਹੈ ਯਾਨੀ ਕਿ ਇਸ ਦੇਸ਼ ਦੇ ਲੋਕ ਬਾਕੀ ਦੁਨੀਆ ਤੋਂ 7 ਸਾਲ ਪਿੱਛੇ ਹਨ। ਅਸੀਂ ਗੱਲ ਕਰ ਰਹੇ ਹਾਂ ਅਫਰੀਕੀ ਦੇਸ਼ ਇਥੋਪੀਆ ਦੀ। ਇਸ ਦੇਸ਼ ਦੇ ਕਲੰਡਰ ਵਿਚ 12 ਨਹੀਂ ਸਗੋਂ 13 ਮਹੀਨੇ ਹੁੰਦੇ ਹਨ। ਇਸ ਦੇਸ਼ ਦੀ ਅਬਾਦੀ ਸਿਰਫ 10 ਕਰੋੜ ਦੇ ਨੇੜੇ-ਤੇੜੇ ਹੈ। ਪੂਰੀ ਦੁਨਿਆ ਜਿਥੇ ਇਕ ਜਨਵਰੀ ਨੂੰ ਆਪਣਾ ਨਵਾਂ ਸਾਲ ਮਨਾਉਂਦੀ ਹੈ ਉਥੇ ਹੀ ਉਥੇ ਇਥੋਪੀਆ ਦੇ ਨਿਵਾਸੀ 11 ਸਤੰਬਰ ਨੂੰ ਆਪਣਾ ਨਵਾਂ ਸਾਲ ਮਨਾਉਂਦੇ ਹਨ।

ਦਰ ਅਸਲ, ਇਥੋਪੀਆ ਵਾਸੀਆਂ ਦਾ ਆਪਣਾ ਖੁਦ ਦਾ ਕੌਪਟਿਕ ਕੈਲੰਡਰ ਹੈ ਜਿਸ ਦੇ ਹਿਸਾਬ ਨਾਲ ਉਹ ਚਲਦੇ ਹਨ, ਜਿਥੇ ਦੁਨੀਆ ਦੇ ਸਾਰੇ ਦੇਸ਼ ਇਕ ਹੀ ਗ੍ਰਿਗੋਰੀਅਨ ਕੈਲੰਡਰ ਦੇ ਹਿਸਾਬ ਨਾਲ ਚਲਦੇ ਹਨ ਅਤੇ ਉਨ੍ਹਾਂ ਦੇ ਤਿਉਹਾਰ ਵੀ ਇਸੇ ਕੈਲੰਡਰ ਦੇ ਹਿਸਾਬ ਨਾਲ ਹੁੰਦੇ ਹਨ। ਇਥੋਪੀਆ ਦੇ ਨਿਵਾਸੀ ਅਜਿਹਾ ਮੰਨਦੇ ਹਨ ਕਿ ਇਸਾ ਮਸੀਹ ਦਾ ਜਨਮ ਈਸਾ ਪੂਰਵ 7ਵੀਂ ਸਦੀ ’ਚ ਹੋਇਆ ਸੀ ਅਤੇ ਇਸੇ ਹਿਸਾਬ ਨਾਲ ਉੱਥੇ ਦਿਨਾਂ ਦੀ ਗਿਣਤੀ ਸ਼ੁਰੂ ਹੋਈ ਜਿਸ ਤੋਂ ਬਾਅਦ ਕੌਪਟਿਕ ਕੈਲੰਡਰ ਦਾ ਇਜ਼ਾਦ ਕੀਤਾ ਗਿਆ ਇਥੋਪੀਆ ਵਿਚ ਕੋਈ ਵੀ ਤਿਓਹਾਰ ਉਸ ਦਿਨ ਨਹੀਂ ਮਨਾਇਆ ਜਾਂਦਾ ਜਦੋ ਪੂਰੀ ਦੁਨਿਆ ਉਸ ਤਿਉਹਾਰ ਨੂੰ ਮਨਾ ਰਹੀ ਹੁੰਦੀ ਹੈ।


Arun chopra

Content Editor

Related News