7 ਦੇਸ਼ਾਂ ''ਚ 7 ਵਾਰ ਵਿਆਹ ਕਰੇਗਾ ਇਹ ਅਮਰੀਕੀ ਜੋੜਾ

Friday, Jun 23, 2017 - 04:10 PM (IST)

ਨਵੀਂ ਦਿੱਲੀ— ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਅਮਰੀਕੀ ਜੋੜੇ ਨੇ ਇਕ ਵਧੀਆ ਤਰੀਕਾ ਨਿਕਾਲਿਆ ਹੈ। ਅਮਰੀਕਾ ਦੇ ਰਹਿਣ ਵਾਲੇ ਗੈਬ੍ਰਿਲਾ ਅਤੇ ਟਿਮੋਥੀ ਨੇ 40 ਦਿਨ 'ਚ 7 ਵੱਖ-ਵੱਖ ਦੇਸ਼ਾਂ 'ਚ ਜਾ ਕੇ ਵਿਆਹ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਦੇਸ਼ਾਂ 'ਚ ਭਾਰਤ ਦਾ ਨਾਮ ਵੀ ਸ਼ਾਮਲ ਹੈ। 7 ਜੂਨ ਨੂੰ ਦੋਨਾਂ ਨੇ ਦੱਖਣੀ ਭਾਰਤ 'ਚ ਜਾ ਕੇ ਉਥੋਂ ਦੇ ਰੀਤੀ-ਰਿਵਾਜ਼ਾਂ ਨਾਲ ਵਿਆਹ ਰਚਾਇਆ ਸੀ। ਇਹ ਉਨ੍ਹਾਂ ਦਾ ਚੌਥਾ ਵਿਆਹ ਸੀ। 

PunjabKesari


ਅਮਰੀਕੀ ਜੋੜੇ ਨੇ ਇਸ ਸਫਰ ਦੀ ਸ਼ੁਰੂਆਤ ਜਾਪਾਨ ਤੋਂ ਕੀਤੀ ਸੀ। 18 ਮਈ ਨੂੰ ਦੋਨਾਂ ਨੇ ਉਥੋਂ ਦੀ ਸਿੰਟੋ ਪਰੰਪਰਾ ਮੁਤਾਬਕ ਵਿਆਹ ਕੀਤਾ ਸੀ। ਗੈਬ੍ਰਿਲਾ ਜਾਨਵਰਾਂ ਦੀ ਡਾਕਟਰ ਹੈ ਜਦਕਿ ਉਨ੍ਹਾਂ ਦੇ ਪਤੀ ਟਿਮੋਥੀ ਸਾਇਕੋਲਾਜੀ ਦੀ ਪੜ੍ਹਾਈ ਕਰ ਰਹੇ ਹਨ। 

PunjabKesari


27 ਸਾਲ ਦੀ ਗੈਬ੍ਰਿਲਾ ਨੇ ਦੱਸਿਆ ਕਿ ਉਹ ਚਾਹੁੰਦੀ ਤਾਂ ਅਮਰੀਕੀ ਰੀਤੀ-ਰਿਵਾਜ਼ ਨਾਲ ਵੀ ਵਿਆਹ ਕਰ ਸਕਦੀ ਸੀ ਪਰ ਉਹ ਕੁਝ ਰੋਚਕ ਕਰਨਾ ਚਾਹੁੰਦੀ ਸੀ। 

PunjabKesari


ਜਾਪਾਨ 'ਚ ਵਿਆਹ ਕਰਨ ਤੋਂ ਬਾਅਦ ਉਹ ਜੋੜਾ ਇੰਡੋਨੇਸ਼ੀਆ ਪੁੱਜਾ। ਇੱਥੇ ਉਨ੍ਹਾਂ ਨੇ 30 ਮਈ ਨੂੰ ਦੂਜਾ ਵਿਆਹ ਕੀਤਾ। ਇਨ੍ਹਾਂ ਦੇ ਵਿਆਹ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਜਿੱਥੇ ਵੀ ਜਾਂਦੇ ਹਨ, ਉਥੋਂ ਦੀ ਟ੍ਰੇਡਿਸ਼ਨਲ ਡਰੈਸ ਪਾ ਕੇ ਵਿਆਹ ਕਰਦੇ ਹਨ। 

PunjabKesari


ਇਨ੍ਹਾਂ ਦਾ ਤੀਜਾ ਵਿਆਹ ਨੇਪਾਲ 'ਚ ਹੋਇਆ ਅਤੇ ਚੌਥਾ ਭਾਰਤ 'ਚ। ਹੁਣ ਇਨ੍ਹਾ ਦਾ ਅਗਲਾ ਦੇਸ਼ ਕੇਨਯਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਇਹ ਛੇਵੀਂ ਵਾਰ ਵਿਆਹ ਕਰਨਗੇ ਉਹ ਜ਼ਮੀਨ ਨਹੀਂ ਹਵਾ ਹੋਵੇਗੀ ਅਤੇ ਆਖ਼ਰ ਸੱਤਵਾਂ ਸਥਾਨ ਕਿਹੜਾ ਹੋਵੇਗਾ।

PunjabKesari

 


Related News