ਟੈਂਟ ਲਗਾਉਂਦੇ ਵਿਆਹ ਵਾਲੇ ਲੜਕੇ ਨੂੰ ਲੱਗਾ ਕਰੰਟ

Wednesday, Nov 06, 2024 - 03:58 AM (IST)

ਟੈਂਟ ਲਗਾਉਂਦੇ ਵਿਆਹ ਵਾਲੇ ਲੜਕੇ ਨੂੰ ਲੱਗਾ ਕਰੰਟ

ਬਲਾਚੌਰ (ਅਸ਼ਵਨੀ) - ਕੱਲ ਰਾਤ ਇਥੋਂ ਦੇ ਸੈਣੀ ਮੁਹੱਲਾ ਵਾਰਡ ਨੰਬਰ 8 ਵਿਖੇ ਆਪਣੇ ਘਰ ਟੈਂਟ ਲਗਾਉਂਦੇ ਹੋਏ ਵਿਆਹ ਵਾਲੇ ਲੜਕੇ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਾ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਹੇਠਾ ਜ਼ਮੀਨ ’ਤੇ ਡਿੱਗ ਪਿਆ। ਉਸ ਦਾ 6 ਨਵੰਬਰ ਨੂੰ ਵਿਆਹ ਨੀਅਤ ਹੈ। 

ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 8 ਬਲਾਚੌਰ ਨਿਵਾਸੀ ਹਰਬੰਸ ਸਿੰਘ ਸੈਣੀ (ਜਨਤਾ ਸਵੀਟਸ) ਦੇ ਲੜਕੇ ਪ੍ਰਵੀਨ ਸੈਣੀ ਜੋ ਆਪਣੇ ਦੋਸਤਾਂ ਨਾਲ ਘਰ ਵਿਚ ਟੈਂਟ ਲਗਾ ਰਿਹਾ ਸੀ। ਉਨ੍ਹਾਂ ਦੇ ਘਰ ਦੇ ਵਿਹੜੇ ਉਪਰੋਂ ਹਾਈਵੋਲਟੇਜ਼ ਤਾਰਾਂ ਲੰਘਦੀਆਂ ਹਨ। ਟੈਂਟ ਵਾਲਾ ਲੋਹੇ ਦਾ ਪਾਇਪ ਅਚਾਨਕ ਤਾਰਾਂ ਨਾਲ ਲੱਗ ਗਿਆ ਜਿਸ ਨਾਲ ਵਿਆਹ ਵਾਲੇ ਲੜਕੇ ਪ੍ਰਵੀਨ ਕੁਮਾਰ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਜ਼ਮੀਨ ’ਤੇ ਡਿੱਗ ਗਿਆ ।

ਉਸ ਨੂੰ ਤੁਰੰਤ ਬਲਾਚੌਰ ਨਿੱਜੀ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ ਜਿਥੇ ਉਸ ਦਾ ਇਲਾਜ਼ ਕੀਤਾ ਗਿਆ। ਉਸ ਦੇ ਪੈਰਾ ਅਤੇ ਹੱਥਾਂ ’ਤੇ ਛਾਲੇ ਪੈ ਗਏ। ਪ੍ਰਮਾਤਮਾ ਵਲੋਂ ਬਚਾਅ ਹੋ ਗਿਆ। ਉਸ ਦੇ ਪਿਤਾ ਹਰਬੰਸ ਸਿੰਘ ਸੈਣੀ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਉਨ੍ਹਾਂ ਦੇ ਘਰ ਦੇ ਵਿਹੜੇ ਉਪਰੋ ਲੰਘਦੀਆਂ ਹਨ। ਇਹ ਆਬਾਦੀ ਵਾਲਾ ਇਲਾਕਾ ਹੈ।

ਇਨ੍ਹਾਂ ਤਾਰਾਂ ਨਾਲ ਪਹਿਲਾਂ ਵੀ ਹਾਦਸੇ ਹੋ ਚੁੱਕੇ ਹਨ। ਵਾਰ-ਵਾਰ ਬਿਜਲੀ ਵਿਭਾਗ ਨੂੰ ਕਹਿਣ ਦੇ ਬਾਵਜੂਦ ਇਹ ਤਾਰਾਂ ਨਹੀ ਹਟਾਈਆਂ ਗਈਆਂ। ਸ਼ਾਇਦ ਬਿਜਲੀ ਵਿਭਾਗ ਕੋਈ ਵੱਡੇ ਹਾਦਸੇ ਦੀ ਉਡੀਕ ਵਿਚ ਹੈ। ਮੁਹੱਲਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਬਿਜਲੀ ਤਾਰਾਂ ਨਾਲ ਇਸ ਤੋਂ ਪਹਿਲਾ ਕੋਈ ਹਾਦਸਾ ਹੋਵੇ। ਬਿਜਲੀ ਦੀਆਂ ਤਾਰਾਂ ਨੂੰ ਫੌਰੀ ਤੌਰ ’ਤੇ ਹਟਾਇਆ ਜਾਵੇ ਅਤੇ ਲਾਈਨ ਦੂਜੇ ਪਾਸੇ ਤੋਂ ਕੱਢੀ ਜਾਵੇ।


author

Inder Prajapati

Content Editor

Related News