ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਟੇਡ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ
Wednesday, Nov 06, 2024 - 11:19 AM (IST)
ਜਲੰਧਰ- 7 ਨਵੰਬਰ ਵੀਰਵਾਰ ਨੂੰ ਪੰਜਾਬ ਵਿਚ ਛੱਠ ਪੂਜਾ ਦੀ ਛੁੱਟੀ ਨੂੰ ਲੈ ਕੇ ਬਣੇ ਹੋਏ ਭੰਬਲਭੂਸੇ ਸਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਦੇਸ਼ ਭਰ ਵਿਚ 7 ਨਵੰਬਰ ਨੂੰ ਛੱਠ ਪੂਜਾ ਦੀ ਛੁੱਟੀ ਐਲਾਨੀ ਗਈ ਹੈ, ਇਸ ਦੇ ਚੱਲਦੇ ਪੰਜਾਬ ਵਿਚ ਵੀ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਸ਼ਸ਼ੋਪੰਜ ਹੈ। ਇਥੇ ਦਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਗਈਆਂ ਰਾਖਵੀਆਂ ਛੁੱਟੀਆਂ ਵਿਚ ਛੱਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਦੀਵਾਲੀ ਤੋਂ ਇਕ ਦਿਨ ਪਹਿਲਾਂ ਖ਼ਰੀਦਿਆ ਸੀ ਮੋਟਰਸਾਈਕਲ, ਵਾਪਰੇ ਭਾਣੇ ਨੇ ਘਰ 'ਚ ਵਿਛਾ ਦਿੱਤੇ ਸੱਥਰ
ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਸਰਕਾਰੀ ਮੁਲਾਜ਼ਮ ਸਾਲ ਵਿਚ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਇਥੇ ਇਹ ਵੀ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਅੱਜ ਤੋਂ ਪਹਿਲਾਂ ਕਦੇ ਵੀ ਪੰਜਾਬ ਵਿਚ ਛੱਠ ਪੂਜਾ ਦੀ ਛੁੱਟੀ ਨਹੀਂ ਹੋਈ ਹੈ। ਇਸ ਵਾਰ ਵੀ ਛੱਠ ਪੂਜਾ 'ਤੇ ਗਜ਼ਟਿਡ ਛੁੱਟੀ ਨਹੀਂ ਰਹੇਗੀ ਅਤੇ ਵੀਰਵਾਰ ਨੂੰ ਸਕੂਲ, ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲ੍ਹਣਗੇ।
ਇਹ ਵੀ ਪੜ੍ਹੋ- ਪ੍ਰੇਮਿਕਾ ਦੇ ਪਰਿਵਾਰ ਨੇ ਪ੍ਰੇਮੀ ਨੂੰ ਘਰ ਸੱਦ ਗੁੱਟ 'ਤੇ ਬੰਨ੍ਹਵਾ ਦਿੱਤੀ ਰੱਖੜੀ, ਫਿਰ ਜੋ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8