ਅਮਰੀਕਾ ''ਚ 5ਵੀਂ ਵਾਰ ਸੰਸਦ ਮੈਂਬਰ ਬਣੇ ਰੋ ਖੰਨਾ ਦਾ ਜਲੰਧਰ ਨਾਲ ਹੈ ਪੁਰਾਣਾ ਨਾਤਾ
Thursday, Nov 07, 2024 - 06:37 PM (IST)
ਜਲੰਧਰ (ਵੈੱਬ ਡੈਸਕ)- ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹਤ ਸੀ। ਬੁੱਧਵਾਰ ਦੁਪਹਿਰ ਤੱਕ ਇਹੀ ਚਲਦਾ ਰਿਹਾ ਸੀ ਕਿ ਡੋਨਾਲਡ ਟਰੰਪ ਜਾਂ ਕਮਲਾ ਹੈਰਿਸ ਕੌਣ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਰਾਸ਼ਟਰਪਤੀ ਬਣ ਰਿਹਾ ਹੈ। ਇਸ ਵਾਰ ਚੋਣਾਂ ਇਸ ਕਰਕੇ ਵੀ ਦਿਲਚਸਪ ਸਨ ਕਿਉਂਕਿ ਰਾਸ਼ਟਰਪਤੀ ਚੋਣਾਂ ਨਾਲ ਸੀਨੇਟ ਦੀਆਂ 34 ਅਤੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ (ਪ੍ਰਤੀਨਿਧੀ ਸਭਾ) ਦੀਆਂ 435 ਸੀਟਾਂ ਲਈ ਵੀ ਚੋਣਾਂ ਹੋਈਆਂ।
ਪੰਜਾਬ ਦੇ ਜਲੰਧਰ ਨਾਲ ਜੁੜੀਆ ਰੋ ਖੰਨਾ ਦਾ ਪਰਿਵਾਰ ਦੀਆਂ ਜੜ੍ਹਾਂ
ਪ੍ਰਤੀਨਿਧੀ ਸਭਾ ਦੀ ਚੋਣ ਵਿਚ 6 ਭਾਰਤੀਆਂ ਨੇ ਬਾਜ਼ੀ ਮਾਰੀ, ਜਿਨ੍ਹਾਂ ਵਿਚ ਇਕ ਨਾਂ ਰੋ ਖੰਨਾ ਦਾ ਆਉਂਦਾ ਹੈ। ਰੋ ਖੰਨਾ ਨੇ ਕੈਲੀਫੋਰਨੀਆ ਦੇ 17ਵੇਂ ਡਿਸਟ੍ਰਿਕਟ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ 5ਵੀਂ ਵਾਰ ਜਿੱਤ ਦਰਜ ਕੀਤੀ ਹੈ। ਰੋਅ ਖੰਨਾ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਦੇ ਜਲੰਧਰ ਨਾਲ ਜੁੜੀਆਂ ਹਨ। ਉਨ੍ਹਾਂ ਦੇ ਨਾਨਾ ਅਮਰਨਾਥ ਵਿਦਿਆਲੰਕਰ ਪਹਿਲੀ ਲੋਕ ਸਭਾ ਵਿਚ 1952-57 ਤੱਕ ਜਲੰਧਰ ਤੋਂ ਸੰਸਦ ਮੈਂਬਰ ਰਹੇ ਸਨ। ਤੀਜੀ ਲੋਕ ਸਭਾ ਵਿਚ ਹੁਸ਼ਿਆਰਪੁਰ ਸੀਟ ਅਤੇ 5ਵੀਂ ਲੋਕ ਸਭਾ ਵਿਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਰਹੇ ਸਨ। ਉਹ 1957-62 ਤੱਕ ਪੰਜਾਬ ਅਸੈਂਬਲੀ ਵਿੱਚ ਵਿਧਾਇਕ ਵੀ ਬਣੇ ਅਤੇ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿੱਚ ਸਿੱਖਿਆ ਅਤੇ ਕਿਰਤ ਮੰਤਰੀ ਰਹੇ। ਵਿਦਿਆਲੰਕਰ ਕੁਝ ਸਮਾਂ ਜਲੰਧਰ ਵਿਚ ਹੀ ਰਹੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਅਤੇ ਫਿਰ ਦਿੱਲੀ ਚਲੇ ਗਏ। ਉਹ ਜਲੰਧਰ ਦੇ ਪ੍ਰਤਾਪ ਬਾਗ ਦੇ ਕੋਲ ਰਹਿੰਦੇ ਸਨ। ਰੋ ਖੰਨਾ ਇੰਡੀਆ ਆਏ ਚੁੱਕੇ ਹਨ ਪਰ ਉਹ ਕਦੇ ਜਲੰਧਰ ਨਹੀਂ ਆਏ।
ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ
ਲਾਲਾ ਲਾਜਪਤ ਰਾਏ ਨਾਲ ਆਜ਼ਾਦੀ ਦੇ ਸੰਘਰਸ਼ 'ਚ ਦਿੱਤਾ ਯੋਗਦਾਨ, ਦੋ ਵਾਰ ਗਏ ਜੇਲ੍ਹ
ਅਮਰਨਾਥ ਵਿਦਿਆਲੰਕਰ ਆਜ਼ਾਦੀ ਅੰਦੋਲਨ ਦਾ ਹਿੱਸਾ ਵੀ ਰਹੇ ਸਨ। ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨਾਲ ਆਜ਼ਾਦੀ ਦੇ ਸੰਘਰਸ਼ ਵਿਚ ਆਪਣਾ ਯੋਗਦਾਨ ਦਿੱਤਾ ਸੀ। ਉਹ ਦੋ ਵਾਰ ਜੇਲ੍ਹ ਵੀ ਗਏ ਸਨ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਨ ਨੂੰ ਲੈ ਕੇ ਕਈ ਸਾਲ ਜੇਲ੍ਹ ਵਿਚ ਬਿਤਾਏ ਸਨ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਬੇਰਾ ਕਸਬੇ ਵਿਚ ਹੋਇਆ ਸੀ। ਆਜ਼ਾਦੀ ਦੇ ਬਾਅਦ ਉਹ ਭਾਰਤ ਆ ਗਏ ਸਨ।
ਪਿਤਾ ਸਨ ਕੈਮੀਕਲ ਇੰਜੀਨਅਰ
ਰੋ ਖੰਨਾ ਦੇ ਮਾਤਾ-ਪਿਤਾ ਸਾਲ 1970 ਵਿਚ ਅਮਰੀਕਾ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਕੈਮੀਕਲ ਇੰਜੀਨੀਅਰ ਸਨ, ਜਿਨ੍ਹਾਂ ਨੇ ਆਈ. ਆਈ. ਟੀ. ਅਤੇ ਫਿਰ ਮਿਸ਼ੀਗਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਨ੍ਹਾਂ ਦੀ ਮਾਤਾ ਅਧਿਆਪਕਾ ਸਨ। ਰੋ ਖੰਨਾ ਦਾ ਜਨਮ ਸਾਲ 1976 ਵਿਚ ਅਮਰੀਕਾ ਦੇ ਫਿਲਾਡੇਲਫੀਆ ਵਿਚ ਹੋਇਆ। ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ।
ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਉਣ ਵਾਲੇ ਦਿਨਾਂ 'ਚ ਝਲਣੀ ਪੈ ਸਕਦੀ ਹੈ ਪਰੇਸ਼ਾਨੀ
ਓਬਾਮਾ ਦੇ ਸਮੇਂ ਉੱਪ ਮੁੱਖ ਮੰਤਰੀ ਰਹਿ ਚੁੱਕੇ ਹਨ ਰੋ ਖੰਨਾ
ਰੋ ਖੰਨਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਣਜ ਮੰਤਰਾਲੇ ਵਿੱਚ ਉਪ ਮੰਤਰੀ ਦਾ ਚਾਰਜ ਸੰਭਾਲ ਚੁੱਕੇ ਹਨ। ਉਹ ਅਗਸਤ 2009 ਤੋਂ ਅਗਸਤ 2011 ਤੱਕ ਇਸ ਅਹੁਦੇ 'ਤੇ ਰਹੇ। ਉਹ ਪਹਿਲੀ ਵਾਰ ਸਾਲ 2016 ਵਿੱਚ ਅਮਰੀਕੀ ਕਾਂਗਰਸ ਲਈ ਚੁਣੇ ਗਏ ਸਨ। ਉਸ ਸਮੇਂ ਉਨ੍ਹਾਂ ਨੇ ਲਗਾਤਾਰ ਅੱਠ ਵਾਰ ਚੋਣ ਜਿੱਤਣ ਵਾਲੇ ਮਾਈਕ ਹੌਂਡਾ ਨੂੰ ਹਰਾਇਆ ਸੀ। ਅਮਰੀਕਾ ਵਿੱਚ ਪ੍ਰਤੀਨਿਧੀ ਸਭਾ ਦੇ ਮੈਂਬਰ ਹਰ ਦੋ ਸਾਲ ਬਾਅਦ ਚੁਣੇ ਜਾਂਦੇ ਹਨ। ਖੰਨਾ ਹੁਣ ਲਗਾਤਾਰ ਪੰਜ ਵਾਰ ਚੋਣ ਜਿੱਤ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਵਿਰੋਧੀ ਅਨੀਤਾ ਚੇਨ ਨੂੰ 43 ਹਜ਼ਾਰ ਵੋਟਾਂ ਨਾਲ ਹਰਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8