ਚਾਈਂ-ਚਾਈਂ ਭਰਾ ਦੇ ਵਿਆਹ ਦੀ ਤਿਆਰੀ ਕਰ ਰਹੀ ਭੈਣ ''ਤੇ ਟੁੱਟਿਆ ਦੁੱਖਾਂ ਦਾ ਪਹਾੜ! 25 ਦਿਨ ਦੀ ਬੱਚੀ ਨੇ ਤੋੜਿਆ ਦਮ
Thursday, Nov 07, 2024 - 10:55 AM (IST)

ਜਗਦੇਵ ਸਿੰਘ (ਸਮਰਾਲਾ): ਸਮਰਾਲਾ ਤੋਂ ਪਿੰਡ ਬਰਵਾਲੀ ਜਾ ਰਹੀ ਹੋਂਡਾ ਸਿਟੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਹੋਂਡਾ ਸਿਟੀ ਗੱਡੀ ਵਿਚ ਸਵਾਰ 25 ਦਿਨਾਂ ਦੀ ਮਾਸੂਮ ਬੱਚੀ ਅਮਾਨਤ ਦੀ ਮੌਤ ਹੋ ਗਈ। ਹੋਂਡਾ ਸਿਟੀ ਗੱਡੀ ਵਿਚ ਮ੍ਰਿਤਕ ਮਾਸੂਮ ਬੱਚੀ, 3 ਔਰਤਾਂ ਸਮੇਤ ਇਕ ਗੱਡੀ ਚਾਲਕ ਸਵਾਰ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੇ ਲੀਡਰਾਂ ਨੂੰ ਚੇਤਾਵਨੀ! ਹੋ ਸਕਦੇ ਨੇ ਬਰਖ਼ਾਸਤ
ਜਾਣਕਾਰੀ ਮੁਤਾਬਕ 22 ਨਵੰਬਰ ਨੂੰ ਪੀੜਤਾ ਦੇ ਭਰਾ ਦਾ ਵਿਆਹ ਸੀ। ਇਸ ਲਈ ਉਹ ਵਿਆਹ ਦੀ ਸ਼ਾਪਿੰਗ ਕਰਵਾਉਣ ਆਪਣੇ ਸਹੁਰੇ ਪਿੰਡ ਲੋਹਾਰਮਾਜਰੇ ਤੋਂ ਆਪਣੀ 25 ਦਿਨਾਂ ਦੀ ਮਾਸੂਮ ਬੱਚੀ ਅਤੇ ਆਪਣੇ ਘਰਵਾਲੇ ਨਾਲ ਆਈ ਹੋਈ ਸੀ। ਕੱਪੜੇ ਦੀ ਖਰੀਦਦਾਰੀ ਹੋਣ ਤੋਂ ਬਾਅਦ ਕਰੀਬ 2 ਵਜੇ ਜਦੋਂ ਹੋਂਡਾ ਸਿਟੀ ਗੱਡੀ ਵਿਚ ਸਵਾਰ ਭੈਣ, ਆਪਣੇ ਘਰਵਾਲੇ, ਬੱਚੀ ਅਤੇ ਮਾਂ ਨਾਲ ਆਪਣੇ ਭਰਾ ਦੇ ਘਰ ਪਿੰਡ ਬਰਵਾਲੀ ਜਾ ਰਹੀ ਸੀ ਤਾਂ ਜਦੋਂ ਗੱਡੀ ਸਰਵਰਪੁਰ ਪਿੰਡ ਦੇ ਰਜਵਾਹੇ ਕੋਲ ਪਹੁੰਚੀ ਤਾਂ ਅੱਗਿਓਂ ਇਕ ਹੋਰ ਗੱਡੀ ਆ ਗਈ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜਾ ਗਿਆ ਤੇ ਗੱਡੀ ਦਰਖ਼ਤ ਵਿਚ ਜਾ ਵੱਜੀ।
ਇਹ ਖ਼ਬਰ ਵੀ ਪੜ੍ਹੋ - ਟ੍ਰੈਫ਼ਿਕ ਪੁਲਸ ਵੱਲੋਂ ਐਡਵਾਇਜ਼ਰੀ ਜਾਰੀ, ਇਨ੍ਹਾਂ ਰਸਤਿਆਂ 'ਤੇ ਜਾਣ ਤੋਂ ਕਰੋ ਗੁਰੇਜ਼
ਇਸ ਹਾਦਸੇ ਵਿਚ 25 ਦਿਨਾਂ ਦੀ ਮਾਸੂਮ ਬੱਚੀ ਅਮਾਨਤ ਦੀ ਮੌਤ ਹੋ ਗਈ ਅਤੇ 3 ਔਰਤਾਂ ਤੇ ਗੱਡੀ ਚਾਲਕ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੋਂ ਗੰਭੀਰ ਹਾਲਤ ਦੇਖਦੇ ਹੋਏ ਦੋ ਔਰਤਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਦੋ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8