ਦੁਕਾਨ ਦਾ ਤਾਲਾ ਤੋੜ ਕੇ ਚੋਰਾਂ ਨੇ ਗਹਿਣੇ ਅਤੇ ਨਕਦੀ ਉਡਾਈ

Wednesday, Jul 26, 2017 - 06:46 PM (IST)

ਰਿਸ਼ੀਕੇਸ਼— ਸ਼ਿਵਾਜੀ ਨਗਰ ਸਥਿਤ ਇਕ ਜਿਊਲਰੀ ਦੀ ਦੁਕਾਨ 'ਚ ਚੋਰਾਂ ਨੇ ਸੇਂਧ ਲਗਾ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ 'ਤੇ ਹੱਥ ਸਾਫ ਕੀਤਾ ਹੈ। ਇਸ ਘਟਨਾ ਨਾਲ ਸਥਾਨਕ ਵਪਾਰੀਆਂ 'ਚ ਹੱਲਚੱਲ ਮਚ ਗਈ ਹੈ। ਜਾਣਕਾਰੀ ਮੁਤਾਬਕ ਸ਼ਿਵਾਜੀ ਨਗਰ 'ਚ ਉਪੇਂਦਰ ਵਰਮਾ ਦੀ ਅਨਮੋਲ ਜਿਊਲਰਸ ਦੇ ਨਾਮ ਦੀ ਦੁਕਾਨ ਹੈ। ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਚਲਾ ਗਿਆ ਸੀ। ਸਵੇਰੇ ਇੱਥੋਂ ਗੁਜ਼ਰ ਰਹੇ ਲੋਕਾਂ ਨੇ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਦੇਖਿਆ ਤਾਂ ਦੁਕਾਨ ਦੇ ਮਾਲਕ ਨੂੰ ਸੂਚਨਾ ਦਿੱਤੀ। ਸੂਚਨਾ ਪਾ ਕੇ ਦੁਕਾਨ 'ਤੇ ਪੁੱਜੇ ਉਪੇਂਦਰ ਵਰਮਾ ਨੇ ਦੁਕਾਨ ਦੀ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਚੋਰ ਕਰੀਬ ਡੇਢ ਲੱਖ ਰੁਪਏ ਦੇ ਕੀਮਤੀ ਗਹਿਣੇ ਅਤੇ ਨਕਦੀ ਚੁਰਾ ਕੇ ਲੈ ਗਏ ਹਨ। ਸੂਚਨਾ ਪਾ ਕੇ ਮੌਕੇ 'ਤੇ ਪੁੱਜੀ ਪੁਲਸ ਨੇ ਵੀ ਘਟਨਾ ਨਾਲ ਸੰਬੰਧਿਤ ਜਾਣਕਾਰੀ ਜੁਟਾਈ ਹੈ। ਚੋਰਾਂ ਨੇ ਸ਼ਟਰ ਹੇਠਾਂ ਜੈਕ ਲਗਾ ਕੇ ਸ਼ਟਰ ਨੂੰ ਤੋੜਿਆ ਸੀ।


Related News