ਉਹ ਸ਼ਮਸ਼ਾਨ ਬਣਵਾਉਂਦੇ ਹਨ, ਅਸੀਂ ਹਸਪਤਾਲ : ਅਰਵਿੰਦ ਕੇਜਰੀਵਾਲ
Tuesday, Feb 22, 2022 - 09:45 PM (IST)
ਸੰਤ ਕਬੀਰ ਨਗਰ– ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ’ਚ ਸੱਤਾਧਾਰੀ ਪਾਰਟੀ ਸ਼ਮਸ਼ਾਨ ਬਣਵਾਉਣ ਦੀ ਗੱਲ ਕਰਦੀ ਹੈ ਜਦਕਿ ਉਨ੍ਹਾਂ ਦੀ ਪਾਰਟੀ ਹਸਪਤਾਲ ਬਣਵਾਉਣ ਦੀ ਵਕਾਲਤ ਕਰਦੀ ਹੈ, ਜਿਵੇਂ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ’ਚ ਕਰਕੇ ਦਿਖਾਇਆ ਹੈ। ਖਲੀਲਾਬਾਦ ਵਿਧਾਨ ਸਭਾ ਹਲਕੇ ’ਚ ਸਥਿਤ ਇੰਡਸਟ੍ਰੀਅਲ ਏਰੀਆ ਮੈਦਾਨ ’ਚ ਮੰਗਲਵਾਰ ਨੂੰ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ’ਚ ਵੱਡੇ-ਵੱਡੇ ਕੰਮ ਕੀਤੇ ਹਨ। ਦਿੱਲੀ ’ਚ ਸ਼ਾਨਦਾਰ ਸਰਕਾਰੀ ਸਕੂਲ ਬਣਵਾਏ ਹਨ, ਜਿਨ੍ਹਾਂ ’ਚ ਜੱਜ ਅਤੇ ਅਧਿਕਾਰੀਆਂ ਦੇ ਵੀ ਬੱਚੇ ਪੜਦੇ ਹਨ ਅਤੇ ਗਰੀਬ ਰਿਕਸ਼ੇ ਵਾਲੇ ਦਾ ਬੱਚਾ ਵੀ ਪੜਦਾ ਹੈ।
ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਸੁਪਨਾ ਸੀ ਕਿ ਅਮੀਰਾਂ ਅਤੇ ਗਰੀਬਾਂ ਸਾਰਿਆਂ ਨੂੰ ਇਕੋ ਜਿਹੀ ਸਿੱਖਿਆ ਮਿਲੇ ਪਰ 70 ਸਾਲਾਂ ’ਚ ਬਾਬਾ ਸਾਹਿਬ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਅਸੀਂ ਸੰਕਲਪ ਲਿਆ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਅਤੇ ਕਰਕੇ ਦਿਖਾਇਆ ਵੀ ਹੈ। ਦਿੱਲੀ ’ਚ ਅਸੀਂ ਹਸਪਤਾਲ ਬਣਵਾਏ, ਮੁਹੱਲਾ ਕਲੀਨਿਕ ਬਣਵਾਏ ਅਤੇ ਹਰ ਛੋਟੀ-ਵੱਡੀ ਬੀਮਾਰੀ ਦਾ ਇਲਾਜ ਅਤੇ ਅਜਿਹੇ ਇਲਾਜ ਵੀ ਫ੍ਰੀ ਕਰ ਰਹੇ ਹਾਂ, ਜਿਸ ’ਚ 70-80 ਲੱਖ ਰੁਪਏ ਖਰਚ ਹੁੰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਕੋਈ ਸਕੂਲ ਬਣਵਾਇਆ ਹੈ, ਮੁਫਤ ਇਲਾਜ ਦੀ ਵਿਵਸਥਾ ਕਰਵਾਈ ਹੈ? ਕੇਜਰੀਵਾਲ ਨੇ ਭਾਜਪਾ ’ਤੇ ਤਣਜ਼ ਕਰਦੇ ਹੋਏ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਸਨ ਕਿ ਕਬਰਿਸਤਾਨ ਬਣਵਾ ਰਹੇ ਹੋ ਤਾਂ ਸ਼ਮਸ਼ਾਨ ਵੀ ਬਣਨੇ ਚਾਹੀਦੇ ਹਨ।
ਇਹ ਖ਼ਬਰ ਪੜ੍ਹੋ- ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।