ਇਹ ਹਨ ਭਾਰਤ ਦੇ 10 ਸਭ ਤੋਂ ਮਹਿੰਗੇ ਸਕੂਲ, 10 ਲੱਖ ਤੋਂ ਵਧੇਰੇ ਹੈ ਸਾਲਾਨਾ ਫ਼ੀਸ

Wednesday, Sep 27, 2023 - 01:29 PM (IST)

ਇਹ ਹਨ ਭਾਰਤ ਦੇ 10 ਸਭ ਤੋਂ ਮਹਿੰਗੇ ਸਕੂਲ, 10 ਲੱਖ ਤੋਂ ਵਧੇਰੇ ਹੈ ਸਾਲਾਨਾ ਫ਼ੀਸ

ਨਵੀਂ ਦਿੱਲੀ- ਭਾਰਤ 'ਚ 10 ਸਕੂਲ ਅਜਿਹੇ ਹਨ, ਜਿਨ੍ਹਾਂ ਦੀ ਪੜ੍ਹਾਈ ਆਮ ਮਾਪਿਆਂ ਦੇ ਵੱਸ ਦੀ ਗੱਲ ਨਹੀਂ ਹੈ। ਇਨ੍ਹਾਂ ਸਕੂਲਾਂ 'ਚ ਅਮੀਰ ਤੋਂ ਅਮੀਰ ਮਾਪਿਆਂ ਦੇ ਬੱਚੇ ਪੜ੍ਹਾਈ ਕਰਦੇ ਹਨ। ਇਥੋਂ ਦੀ ਪੜ੍ਹਾਈ ਇੰਨੀ ਮਹਿੰਗੀ ਹੈ ਕਿ ਇਹ ਦੇਸ਼ ਦੇ ਸਭ ਤੋਂ ਮਹਿੰਗੇ ਸਕੂਲ ਗਿਣੇ ਜਾਂਦੇ ਹਨ।

ਦ ਦੂਨ ਸਕੂਲ 

ਇਹ ਸਕੂਲ ਦੇਹਰਾਦੂਨ 'ਚ ਹੈ। ਇਹ ਭਾਰਤ ਦੇ ਸਭ ਤੋਂ ਮਹਿੰਗੇ ਅਤੇ ਬਿਹਤਰੀਨ ਸੰਸਥਾਵਾਂ 'ਚੋਂ ਇਕ ਹੈ। ਇਸ ਦੀ ਸਾਲਾਨਾ ਫ਼ੀਸ 10-11 ਲੱਖ ਹੈ। ਸੈਮੇਸਟਰ ਖਰਚ 25 ਹਜ਼ਾਰ ਹੈ। ਇਸ ਸਕੂਲ 'ਚ ਦੇਸ਼ ਦੇ ਅਮੀਰ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। 

PunjabKesari

ਸਿੰਧਿਆ ਸਕੂਲ

ਇਹ ਸਕੂਲ ਗਵਾਲੀਅਰ 'ਚ ਸਥਿਤ ਹੈ। ਇਹ ਸਕੂਲ ਸੀ.ਬੀ.ਐੱਸ.ਈ.  ਤੋਂ ਐਫੀਲਿਏਟੇਡ ਹੈ। ਇਸ ਨੂੰ ਭਾਰਤ ਦੇ ਸਭ ਤੋਂ ਮਹਿੰਗੇ ਸਕੂਲਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਨੂੰ ਸਰਦਾਰ ਸਕੂਲ ਵੀ ਕਿਹਾ ਜਾਂਦਾ ਹੈ। ਇੱਥੇ ਪ੍ਰੀਖਿਆਵਾਂ ਹਰ ਸਾਲ ਜਨਵਰੀ ਅਤੇ ਫਰਵਰੀ ਦਰਮਿਆਨ ਆਯੋਜਿਤ ਕੀਤੀਆਂ ਜਾਂਦੀਆਂ ਹਨ। ਮੁਕੇਸ਼ ਅੰਬਾਨੀ, ਸਲਮਾਨ ਖਾਨ ਤੇ ਅਨੁਰਾਗ ਕਸ਼ਯਪ, ਅਰਬਾਜ਼ ਖਾਨ, ਨਿਤਨਿਨ ਮੁਕੇਸ਼ ਵਰਗੇ ਸਿਤਾਰੇ ਇੱਥੋਂ ਪੜ੍ਹੇ ਹਨ। ਇਥੇ ਦੀ ਸਾਲਾਨਾ ਫੀਸ 12-13 ਲੱਖ ਹੈ।

PunjabKesari

ਮਾਯੋ ਕਾਲਜ

ਇਹ ਕਾਲਜ ਰਾਜਸਥਾਨ ਦੇ ਅਜਮੇਰ 'ਚ ਸਥਿਤ ਹੈ। ਇਹ ਆਲ-ਬੁਆਏਜ਼ ਸਕੂਲ ਹੈ, ਭਾਰਤੀਆਂ ਅਤੇ ਐੱਨ.ਆਰ.ਆਈ. ਦਰਮਿਆਨ ਲੋਕਪ੍ਰਿਯ ਹੈ। ਇਹ ਸਭ ਤੋਂ ਪੁਰਾਣੇ ਸਕੂਲਾਂ 'ਚੋਂ ਇਕ ਹੈ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਸਨਮਾਨ ਲਈ ਮੰਨਿਆ ਜਾਂਦਾ ਹੈ। ਇੰਦਰ ਸਿਨਹਾ, ਵਿਵੇਕ ਓਬਰਾਏ ਵਰਗੇ ਸਿਤਾਰੇ ਇੱਥੋਂ ਦੇ ਸਾਬਕਾ ਵਿਦਿਆਰਥੀ ਹੈ। ਇੱਥੇ ਦੀ ਸਾਲਾਨਾ ਫ਼ੀਸ ਭਾਰਤੀ ਵਿਦਿਆਰਥੀ ਲਈ 6.5-7 ਲੱਖ ਹੈ। ਐੱਨ.ਆਰ.ਆਈ. ਲਈ 13 ਲੱਖ ਹੈ।  

PunjabKesari

ਵੈਲਹਮ ਬੁਆਏਜ਼ ਸਕੂਲ

ਇਹ ਸਕੂਲ ਦੇਹਰਾਦੂਨ, ਉਤਰਾਖੰਡ, ਭਾਰਤ ਦੇ ਸਭ ਤੋਂ ਮਹਿੰਗੇ ਅਤੇ ਮਸ਼ਹੂਰ ਕਾਲਜਾਂ 'ਚੋਂ ਇਕ ਹੈ। ਰਾਜੀਵ ਗਾਂਧੀ, ਨਵੀਨ ਪਟਨਾਇਕ, ਜਾਇਦ ਖਾਨ, ਮੰਸੂਰ ਅਲੀ ਖਾਨ ਪਟੌਦੀ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੀਆਂ ਸ਼ਖਸੀਅਤਾਂ ਇੱਥੇ ਵਿਦਿਆਰਥੀ ਰਹੀਆਂ। ਇੱਥੇ ਸਾਲਾਨਾ ਫੀਸ 5.7 ਤੋਂ 6 ਲੱਖ ਤੱਕ ਹੈ। 

PunjabKesari

ਵੁੱਡਸਟਾਕ ਸਕੂਲ

ਇਹ ਕੋ-ਐਡ ਬੋਰਡਿੰਗ ਸਕੂਲ ਮਸੂਰੀ 'ਚ ਸਥਿਤ ਹੈ। ਇਹ ਭਾਰਤ ਦੇ ਸਭ ਤੋਂ ਚੰਗੇ ਅਤੇ ਮਹਿੰਗੇ ਸਕੂਲਾਂ 'ਚੋਂ ਇਕ ਹੈ। ਇੱਥੇ ਡਿਪਲੋਮਾ ਪ੍ਰੋਗਰਾਮ ਆਰਥੋਨਾਈਜੇਸ਼ਨ ਵੀ ਹੈ। ਇਸ ਸਕੂਲ ਦੀ ਟਿਊਸ਼ਨ ਫ਼ੀਸ ਜਮਾਤ 6 ਤੋਂ 8 ਲਈ 16 ਲੱਖ। ਜਮਾਤ 10 ਤੋਂ 12 ਲਈ 17.7 ਲੱਖ ਹੈ। 

PunjabKesari

ਬਿਰਲਾ ਇੰਟਰਨੈਸ਼ਨਲ ਸਕੂਲ

ਰਾਜਸਥਾਨ ਦੇ ਪਿਲਾਨੀ 'ਚ ਬਿਰਲਾ ਇੰਟਰਨੈਸ਼ਨਲ ਸਕੂਲ ਨੂੰ ਵਿਦਿਆ ਨਿਕੇਤਨ ਸਕੂਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਕੂਲ ਦੇ ਤਿੰਨ ਸੈਕਸ਼ਨ ਹਨ। ਮਿਡਿਲ, ਸੀਨੀਅਰ, ਜੂਨੀਅਰ ਸੈਕਸ਼ਨ। ਇੱਥੇ ਦੀ ਸਾਲਾਨਾ ਫ਼ੀਸ ਜਮਾਤ 3 ਤੋਂ 10 ਲਈ 2.9 ਲੱਖ ਰੁਪਏ ਹੈ। ਜਮਾਤ 10 ਅਤੇ 12 ਲਈ 3.10 ਲੱਖ ਰੁਪਏ ਹੈ। 

PunjabKesari

ਗੁੱਡ ਸ਼ੈਫਰਡ ਇੰਟਰਨੈਸ਼ਨਲ ਸਕੂਲ

ਤਾਮਿਲਨਾਡੂ ਦੇ ਊਟੀ 'ਚ ਗੁੱਡ ਸ਼ੈਫਰਡ ਇੰਟਰਨੈਸ਼ਨਲ ਸਕੂਲ 1977 'ਚ ਸਥਾਪਤ ਕੀਤਾ ਗਿਆ। ਇਹ ਫੁੱਲ ਟਾਈਮ ਰੈਜੀਡੈਂਸ਼ੀਅਲ ਸਕੂਲ ਹੈ। ਇਸ ਸਕੂਲ ਦੀ ਟਿਊਸ਼ਨ ਫੀਸ 6.10 ਤੋਂ 15 ਲੱਖ ਤੱਕ ਹੈ।

PunjabKesari

ਇਕੋਲ ਮੋਂਡਿਏਲ ਵਰਲਡ ਸਕੂਲ

ਇਹ ਸਕੂਲ ਮੁੰਬਈ 'ਚ ਹੈ। ਭਾਰਤ ਅਤੇ ਮੁੰਬਈ ਦੇ ਸਭ ਤੋਂ ਮਹਿੰਗੇ ਸਕੂਲਾਂ 'ਚੋਂ ਇਕ ਹੈ। ਇਹ 2004 'ਚ ਸਥਾਪਤ ਕੀਤਾ ਗਿਆ ਸੀ। ਸਾਲਾਨਾ ਫ਼ੀਸ ਕੇ.ਜੀ. ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ 6 ਤੋਂ 7 ਲੱਖ ਹੈ। ਇਕ ਤੋਂ 10ਵੀਂ ਜਮਾਤ ਲਈ 9 ਤੋਂ 10 ਲੱਖ ਹੈ। 11ਵੀਂ ਅਤੇ 12ਵੀਂ ਲਈ 10 ਤੋਂ 11 ਲੱਖ ਹੈ। ਇੱਥੇ ਵਨ ਟਾਈਮ ਐਡਮਿਸ਼ਨ ਫ਼ੀਸ 3 ਲੱਖ ਹੈ। 

PunjabKesari

ਸਟੋਨਹਿੱਲ ਇੰਟਰਨੈਸ਼ਨਲ ਸਕੂਲ

ਇਹ ਸਕੂਲ ਬੈਂਗਲੁਰੂ 'ਚ ਹੈ। ਇਹ ਅੰਤਰਰਾਸ਼ਟਰੀ ਆਈ.ਬੀ. ਸਕੂਲ ਹੈ, 2008 'ਚ ਸਥਾਪਤ ਕੀਤਾ ਗਿਆ ਸੀ। ਇਹ ਆਪਣੇ ਬੁਨਿਆਦੀ ਢਾਂਚੇ, ਆਧੁਨਿਕ ਭਵਨ ਅਤੇ ਆਈ.ਬੀ. ਪਾਠਕ੍ਰਮ ਕਾਰਨ ਭਾਰਤ ਦੇ ਸਭ ਤੋਂ ਮਹਿੰਗੇ ਸਕੂਲਾਂ 'ਚੋਂ ਇਕ ਹੈ। ਸਾਲਾਨਾ ਫ਼ੀਸ 4 ਤੋਂ 12 ਲੱਖ ਹੈ। 

PunjabKesari

ਬਿਸ਼ਾਪ ਕਾਟਨ ਸਕੂਲ

ਇਹ ਸਕੂਲ ਸ਼ਿਮਲਾ 'ਚ ਹੈ। ਇਹ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਪੁਰਾਣੇ ਬੁਆਏਜ਼ ਬੋਰਡਿੰਗ ਸਕੂਲਾਂ 'ਚੋਂ ਇਕ ਹੈ। ਸਕੂਲ 'ਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਹੈ। ਸਾਲਾਨਾ ਫ਼ੀਸ ਪਹਿਲੀ ਤੋਂ ਤੀਜੀ ਜਮਾਤ ਲਈ 6.2 ਲੱਖ। ਤੀਜੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 6.5 ਲੱਖ ਹੈ।

PunjabKesari


author

DIsha

Content Editor

Related News