ਬਿੰਦੀ ਲਗਾ ਕੇ ਸਕੂਲ ਗਈ ਵਿਦਿਆਰਥਣ, ਅਧਿਆਪਕ ਨੇ ਕੀਤਾ ਅਜਿਹਾ ਕੰਮ ਕਿ ਖੁਦਕੁਸ਼ੀ ਕਰਨ ਲਈ ਹੋਈ ਮਜਬੂਰ !

Thursday, Jul 13, 2023 - 06:02 PM (IST)

ਨਵੀਂ ਦਿੱਲੀ - ਝਾਰਖੰਡ ਦੇ ਧਨਬਾਦ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸਕੂਲ ਅਧਿਆਪਕ ਨੇ ਬਿੰਦੀ ਪਹਿਨਣ ਕਾਰਨ ਇਕ ਵਿਦਿਆਰਥਣ ਨੂੰ ਝਿੜਕਿਆ ਅਤੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਉਸ ਨੇ ਇਕ ਖੁਦਕੁਸ਼ੀ ਪੱਤਰ ਲਿਖਿਆ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਬਿੰਦੀ ਲਗਾਉਣ ਕਾਰਨ ਉਸ ਨੂੰ ਸਾਰਿਆਂ ਦੇ ਸਾਹਮਣੇ ਝਿੜਕਿਆ ਅਤੇ ਜ਼ਲੀਲ ਕੀਤਾ ਗਿਆ। ਆਪਣੀ ਸੁਸਾਈਡ ਲੈਟਰ ਵਿੱਚ ਵਿਦਿਆਰਥਣ ਨੇ ਆਪਣੀ ਮੌਤ ਲਈ ਅਧਿਆਪਕ ਅਤੇ ਸਕੂਲ ਪ੍ਰਿੰਸੀਪਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਪੁਲਸ ਨੇ ਹੁਣ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : YouTube ’ਤੇ ਵੀਡੀਓ ਰਾਹੀਂ ਗਲਤ ਨਿਵੇਸ਼ ਸਬੰਧੀ ਸਲਾਹ ਦੇਣ ਵਾਲੀਆਂ 9 ਇਕਾਈਆਂ ’ਤੇ ਰੋਕ ਬਰਕਰਾਰ

ਮ੍ਰਿਤਕ ਵਿਦਿਆਰਥਣ ਨੇ ਮਹਿਸੂਸ ਕੀਤੀ ਬੇਇੱਜ਼ਤੀ 

ਝਾਰਖੰਡ ਦੇ ਧਨਬਾਦ ਜ਼ਿਲੇ ਦੇ ਤੇਤੁਲਮਾਰੀ ਖੇਤਰ ਦੇ ਇਕ ਸਕੂਲ ਦੀ 10ਵੀਂ ਜਮਾਤ ਦੀ 16 ਸਾਲਾ ਵਿਦਿਆਰਥਣ ਊਸ਼ਾ ਕੁਮਾਰੀ ਨੇ ਸੋਮਵਾਰ ਨੂੰ ਇਸ ਗੱਲ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਕਿ ਉਸ ਦੀ ਇਕ ਅਧਿਆਪਕਾ ਨੇ ਬਿੰਦੀ ਲਗਾਉਣ ਕਾਰਨ ਉਸ ਦਾ ਅਪਮਾਨ ਕੀਤਾ ਸੀ। ਰਿਪੋਰਟਾਂ ਮੁਤਾਬਕ ਸਕੂਲ ਦੀ ਪ੍ਰਾਰਥਨਾ ਦੌਰਾਨ ਲੜਕੀ ਨੂੰ ਸਾਰਿਆਂ ਦੇ ਸਾਹਮਣੇ ਬੇਇੱਜ਼ਤ ਕੀਤਾ ਗਿਆ ਅਤੇ ਥੱਪੜ ਮਾਰਿਆ ਗਿਆ। ਹੁਣ ਪੁਲਸ ਨੇ ਮੰਗਲਵਾਰ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਦੋਸ਼ੀ ਅਧਿਆਪਕ ਨੂੰ ਸਕੂਲ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ : 'Sorry, mom and dad':...ਚੀਨੀ ਲੋਨ ਐਪ ਨੇ 22 ਸਾਲਾ ਵਿਦਿਆਰਥੀ ਦੀ ਲਈ ਜਾਨ

ਖੁਦਕੁਸ਼ੀ ਪੱਤਰ 'ਚ ਲਿਖੀ ਸਾਰੀ ਗੱਲ

ਬਾਘਮਾਰਾ ਦੀ ਡਿਪਟੀ ਸੁਪਰਡੈਂਟ ਆਫ ਪੁਲਿਸ ਨਿਸ਼ਾ ਮੁਰਮੂ ਨੇ ਦੱਸਿਆ ਕਿ 10ਵੀਂ ਜਮਾਤ ਦੀ ਵਿਦਿਆਰਥਣ ਊਸ਼ਾ ਕੁਮਾਰੀ ਬਿੰਦੀ ਲਗਾ ਕੇ ਸਕੂਲ ਗਈ ਸੀ। ਇਸ 'ਤੇ ਇਤਰਾਜ਼ ਕਰਦੇ ਹੋਏ ਇਕ ਅਧਿਆਪਕ ਨੇ ਸਕੂਲ ਦੇ ਕੰਪਲੈਕਸ 'ਚ ਹੀ ਉਸ ਨੂੰ ਸਾਰਿਆਂ ਦੇ ਸਾਹਮਣੇ ਥੱਪੜ ਮਾਰ ਦਿੱਤਾ। ਇਸ ਸਾਰੀ ਘਟਨਾ ਤੋਂ ਦੁਖੀ ਵਿਦਿਆਰਥਣ ਨੇ ਘਰ ਪਹੁੰਚ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਉਸ ਦੀ ਸਕੂਲ ਦੀ ਵਰਦੀ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਅਤੇ ਸਾਰੀ ਘਟਨਾ ਸਾਹਮਣੇ ਆਈ।

ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧੀ ਚਾਂਦੀ ਦੀ ਮੰਗ, ਇਸ ਕਾਰਨ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਹੋ ਸਕਦੈ ਖ਼ਤਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News